- ਕੱਲ੍ਹ 697 ਬੂਥਾਂ ‘ਤੇ ਮੁੜ ਪੋਲਿੰਗ ਹੋਈ ਸੀ
ਪੱਛਮੀ ਬੰਗਾਲ, 11 ਜੁਲਾਈ 2023 – ਪੱਛਮੀ ਬੰਗਾਲ ‘ਚ 64,874 ਗ੍ਰਾਮ ਪੰਚਾਇਤ ਸੀਟਾਂ ‘ਤੇ ਹੋਈ ਵੋਟਿੰਗ ਦੇ ਨਤੀਜੇ ਅੱਜ ਆਉਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਸ਼ਾਮ 4 ਵਜੇ ਤੱਕ ਨਤੀਜੇ ਆਉਣ ਦੀ ਉਮੀਦ ਹੈ।
ਬੰਗਾਲ ਦੀਆਂ ਸਾਰੀਆਂ ਸੀਟਾਂ ‘ਤੇ 8 ਜੁਲਾਈ ਨੂੰ ਵੋਟਿੰਗ ਹੋਈ ਸੀ। ਹਾਲਾਂਕਿ ਪੋਲਿੰਗ ਦੌਰਾਨ ਕਈ ਬੂਥਾਂ ‘ਤੇ ਹਿੰਸਾ ਅਤੇ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਵੀ ਵਾਪਰੀਆਂ। ਸ਼ਾਮ 5 ਵਜੇ ਤੱਕ 65 ਫੀਸਦੀ ਪੋਲਿੰਗ ਹੋ ਚੁੱਕੀ ਸੀ।
ਸ਼ਿਕਾਇਤਾਂ ਤੋਂ ਬਾਅਦ, ਚੋਣ ਕਮਿਸ਼ਨ ਨੇ ਸੋਮਵਾਰ (10 ਜੁਲਾਈ) ਨੂੰ 19 ਜ਼ਿਲ੍ਹਿਆਂ ਦੇ 697 ਬੂਥਾਂ ‘ਤੇ ਮੁੜ ਵੋਟਿੰਗ ਕਰਵਾਈ। ਵੋਟਿੰਗ 69.85% ਰਹੀ ਅਤੇ ਹਿੰਸਾ ਦੀ ਕੋਈ ਵੱਡੀ ਘਟਨਾ ਨਹੀਂ ਹੋਈ।
ਸੂਬੇ ‘ਚ 8 ਜੂਨ ਨੂੰ ਚੋਣ ਪ੍ਰੋਗਰਾਮ ਦਾ ਖੁਲਾਸਾ ਹੋਇਆ ਸੀ, ਉਦੋਂ ਤੋਂ ਸੂਬੇ ‘ਚ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। 8 ਜੂਨ ਤੋਂ 7 ਜੁਲਾਈ ਤੱਕ ਹਿੰਸਾ ‘ਚ 19 ਲੋਕਾਂ ਦੀ ਜਾਨ ਗਈ ਸੀ। ਅਤੇ 8 ਜੁਲਾਈ ਨੂੰ ਵੱਖ-ਵੱਖ ਘਟਨਾਵਾਂ ਵਿੱਚ 17 ਲੋਕਾਂ ਦੀ ਮੌਤ ਹੋ ਗਈ ਸੀ। ਅੱਜ 32 ਦਿਨਾਂ ਬਾਅਦ ਸੂਬੇ ਵਿੱਚ ਹਿੰਸਾ ਕਾਰਨ ਮਰਨ ਵਾਲਿਆਂ ਦੀ ਗਿਣਤੀ 36 ਹੋ ਗਈ ਹੈ।