ਨਵੀਂ ਦਿੱਲੀ, 7 ਅਗਸਤ 2024 – ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਨਿਰਧਾਰਤ ਸ਼੍ਰੇਣੀ ਵਿੱਚ ਜ਼ਿਆਦਾ ਭਾਰ ਹੋਣ ਕਾਰਨ ਪੈਰਿਸ ਓਲੰਪਿਕ ਤੋਂ ਬਾਹਰ ਹੋਣਾ ਪਿਆ। ਵਿਨੇਸ਼ 50 ਕਿਲੋ ਵਰਗ ਵਿੱਚ ਖੇਡਦੀ ਹੈ। ਬੁੱਧਵਾਰ ਨੂੰ ਉਸ ਦਾ ਭਾਰ 100 ਗ੍ਰਾਮ ਤੋਂ ਵੱਧ ਪਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਓਲੰਪਿਕ ਮਹਿਲਾ ਕੁਸ਼ਤੀ ਤੋਂ ਅਯੋਗ ਕਰਾਰ ਦਿੱਤਾ ਗਿਆ।
PM ਮੋਦੀ ਨੇ ਵਿਨੇਸ਼ ਫੋਗਾਟ ਨੂੰ ਅਯੋਗ ਠਹਿਰਾਉਣ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਫੋਗਟ ਨੂੰ ਚੈਂਪੀਅਨ ਕਿਹਾ ਹੈ। ਪੀਐਮ ਨੇ ਲਿਖਿਆ, “ਵਿਨੇਸ਼ ਤੁਸੀਂ ਚੈਂਪੀਅਨਾਂ ਵਿੱਚੋਂ ਇੱਕ ਚੈਂਪੀਅਨ ਹੋ! ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ। ਅੱਜ ਦੀ ਅਸਫਲਤਾ ਦੁਖਦਾਈ ਹੈ। ਮੈਂ ਜੋ ਨਿਰਾਸ਼ਾ ਮਹਿਸੂਸ ਕਰ ਰਿਹਾ ਹਾਂ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਹਾਂ। ਹਾਂ, ਮੈਂ ਜਾਣਦਾ ਹਾਂ ਕਿ ਚੁਣੌਤੀਆਂ ਦਾ ਸਾਹਮਣਾ ਕਰਨਾ ਤੁਹਾਡਾ ਸੁਭਾਅ ਹੈ, ਹੋਰ ਮਜ਼ਬੂਤ ਹੋ ਕੇ ਵਾਪਿਸ ਆਓ’