ਨਵੀਂ ਦਿੱਲੀ, 25 ਦਸੰਬਰ 2020 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਕਿਸਾਨ ਸੰਮਾਨ ਨਿਧੀ ਯੋਜਨਾ’ ਦੀ ਅਗਲੀ ਕਿਸ਼ਤ ਵੀਡੀਓ ਕਾਨਫ਼ਰੰਸਿੰਗ ਰਾਹੀਂ ਇੱਕ ਬਟਨ ਦੱਬ ਕੇ ਜਾਰੀ ਕਰ ਦਿੱਤੀ। ਦੇਸ਼ ਦੇ 9 ਕਰੋੜ ਤੋਂ ਵੱਧ ਕਿਸਾਨ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ 18,000 ਕਰੋੜ ਰੁਪਏ ਤੁਰੰਤ ਟ੍ਰਾਂਸਫ਼ਰ ਹੋ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਛੇ ਰਾਜਾਂ ਦੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਜਿਸ ਤਹਿਤ ਕਿਸਾਨਾਂ ਦੇ ਖਾਤਿਆਂ ’ਚ 2-2 ਹਜ਼ਾਰ ਰੁਪਏ ਪਾਏ ਗਏ।
ਅਰੁਣਾਚਲ ਪ੍ਰਦੇਸ਼ ਦੇ ਕਿਸਾਨ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,‘ਕੁਝ ਲੋਕ ਅਜਿਹਾ ਭਰਮ ਫੈਲਾ ਰਹੇ ਹਨ ਕਿ ਤੁਹਾਡੀ ਫ਼ਸਲ ਦਾ ਕੋਈ ਕੰਟਰੈਕਟ ਕਰੇਗਾ, ਤਾਂ ਜ਼ਮੀਨ ਵੀ ਚਲੀ ਜਾਵੇਗੀ, ਇੰਨਾ ਝੂਠ ਬੋਲ ਰਹੇ ਹਾਂ।’ ਮੋਦੀ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕੋਈ ਖਤਰਾ ਨਹੀਂ। ਘੱਟੋ-ਘੱਟ ਸਮਰਥਨ ਮੁੱਲ ਵੀ ਜਾਰੀ ਰਹੇਗਾ।