ਰਾਜਸਥਾਨ, 27 ਜੁਲਾਈ 2023 – ਰਾਜਸਥਾਨ ਦੌਰੇ ‘ਤੇ ਪਹੁੰਚੇ ਪੀਐਮ ਮੋਦੀ ਨੇ ਸੀਕਰ ‘ਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਬੀਜ ਅਤੇ ਖਾਦ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ ਤੋਂ ਹੀ ਮਿਲੇਗੀ। ਇਸ ਤੋਂ ਇਲਾਵਾ ਇਸ ਕੇਂਦਰ ਵਿੱਚ ਖੇਤੀ ਨਾਲ ਸਬੰਧਤ ਸੰਦ ਅਤੇ ਹੋਰ ਮਸ਼ੀਨਾਂ ਵੀ ਮਿਲਾਈਆਂ ਜਾਣਗੀਆਂ। ਇਹ ਕੇਂਦਰ ਖੇਤੀਬਾੜੀ ਨਾਲ ਸਬੰਧਤ ਹਰ ਆਧੁਨਿਕ ਜਾਣਕਾਰੀ ਦੂਜਿਆਂ ਨੂੰ ਦੇਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੀਕਰ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 14ਵੀਂ ਕਿਸ਼ਤ ਵੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ, “ਅੱਜ ਦੇਸ਼ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਦੇ ਤਹਿਤ 18,000 ਕਰੋੜ ਰੁਪਏ ਮਿਲੇ ਹਨ। ਅੱਜ ਦੇਸ਼ ਵਿੱਚ 1,25,000 ਪ੍ਰਧਾਨ ਮੰਤਰੀ ਕਿਸਾਨ ਸਮਰਿਧੀ ਕੇਂਦਰ (PMKSK) ਕੇਂਦਰ ਸ਼ੁਰੂ ਹੋ ਗਏ ਹਨ। ਬਲਾਕ ਅਤੇ ਪਿੰਡ ਪੱਧਰ ‘ਤੇ ਪੀ.ਐੱਮ.ਕੇ.ਐੱਸ.ਵਾਈ ਕੇਂਦਰ ਕਿਸਾਨਾਂ ਨੂੰ ਲਾਭ ਪਹੁੰਚਾਉਣਗੇ। ਕਿਸਾਨਾਂ ਲਈ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ONDC) ਵੀ ਸ਼ੁਰੂ ਹੋ ਗਿਆ ਹੈ। ਨਵਾਂ ਯੂਰੀਆ ਗੋਲਡ ਲਾਂਚ ਕੀਤਾ ਗਿਆ ਹੈ। ਰਾਜਸਥਾਨ ਦੇ ਵੱਖ-ਵੱਖ ਖੇਤਰਾਂ ਵਿੱਚ ਮੈਡੀਕਲ ਕਾਲਜ ਅਤੇ ਏਕਲਵਿਆ ਮਾਡਲ ਸਕੂਲ ਵੀ ਹਨ।”