- ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ, ਜਾਂਚ ਜਾਰੀ
ਮੁੰਬਈ, 28 ਨਵੰਬਰ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇੱਕ ਅਣਪਛਾਤੇ ਵਿਅਕਤੀ ਨੇ ਮੁੰਬਈ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਪਹਿਲਾਂ ਪਿਛਲੇ 6 ਸਾਲਾਂ ‘ਚ ਤਿੰਨ ਧਮਕੀਆਂ ਮਿਲ ਚੁੱਕੀਆਂ ਹਨ।
ਸਾਲ 2023 ‘ਚ ਹਰਿਆਣਾ ਦੇ ਇੱਕ ਵਿਅਕਤੀ ਨੇ ਵੀਡੀਓ ਵਾਇਰਲ ਕਰਦੇ ਹੋਏ ਮੋਦੀ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ। ਵੀਡੀਓ ‘ਚ ਨੌਜਵਾਨ ਨੇ ਖੁਦ ਨੂੰ ਹਰਿਆਣਾ ਦਾ ਰਹਿਣ ਵਾਲਾ ਅਤੇ ਸੋਨੀਪਤ ਦੇ ਪਿੰਡ ਮੋਹਣਾ ਦਾ ਰਹਿਣ ਵਾਲਾ ਦੱਸਿਆ ਸੀ। ਵੀਡੀਓ ‘ਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਮੇਰੇ ਸਾਹਮਣੇ ਆਉਂਦੇ ਹਨ ਤਾਂ ਮੈਂ ਉਨ੍ਹਾਂ ਨੂੰ ਗੋਲੀ ਮਾਰ ਦੇਵਾਂਗਾ।
ਸਾਲ 2022 ‘ਚ ਵੀ ਪੀਐਮ ਮੋਦੀ ਨੂੰ ਜ਼ੇਵੀਅਰ ਨਾਂ ਦੇ ਵਿਅਕਤੀ ਨੇ ਧਮਕੀ ਦਿੱਤੀ। ਜ਼ੇਵੀਅਰ ਨੇ ਕੇਰਲ ਭਾਜਪਾ ਪ੍ਰਧਾਨ ਕੇ. ਸੁਰੇਂਦਰਨ ਨੂੰ ਭੇਜੀ ਚਿੱਠੀ ‘ਚ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਲਿਖਿਆ ਸੀ-ਮੋਦੀ ਦੀ ਹਾਲਤ ਰਾਜੀਵ ਗਾਂਧੀ ਵਰਗੀ ਹੋਵੇਗੀ। ਉਸ ਸਮੇਂ ਪ੍ਰਧਾਨ ਮੰਤਰੀ ਕੇਰਲ ਦੌਰੇ ‘ਤੇ ਜਾ ਰਹੇ ਸਨ। ਬਾਅਦ ਵਿੱਚ ਪੁਲਿਸ ਨੇ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।
ਸਾਲ 2018 ‘ਚ ਵੀ ਮਹਾਰਾਸ਼ਟਰ ਦੇ ਮੁਹੰਮਦ ਅਲਾਉਦੀਨ ਖਾਨ ਨਾਂ ਦੇ ਵਿਅਕਤੀ ਨੇ ਆਪਣੇ ਫੇਸਬੁੱਕ ਪੇਜ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸ ਨੇ ਆਪਣੇ ਆਪ ਨੂੰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਮੈਂਬਰ ਦੱਸਦੇ ਹੋਏ ਦੇਸ਼ ਦੇ ਪੰਜ ਵੱਡੇ ਸ਼ਹਿਰਾਂ ‘ਚ ਧਮਾਕੇ ਕਰਨ ਦੀ ਗੱਲ ਕਹੀ ਸੀ। ਵਿਅਕਤੀ ਨੇ ਪਾਬੰਦੀਸ਼ੁਦਾ ਸੰਗਠਨ ਆਈਐਸਆਈਐਸ ਦੇ ਝੰਡੇ ਦੀ ਫੋਟੋ ਵੀ ਪੋਸਟ ਕੀਤੀ ਸੀ।