ਅਸਾਮ, 9 ਮਾਰਚ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਸਾਮ ਦੌਰੇ ਦੇ ਦੂਜੇ ਦਿਨ ਸ਼ਨੀਵਾਰ ਸਵੇਰੇ ਕਾਜ਼ੀਰੰਗਾ ਨੈਸ਼ਨਲ ਪਾਰਕ ਪਹੁੰਚੇ। ਉਨ੍ਹਾਂ ਨੇ ਸਵੇਰੇ 5 ਤੋਂ 6 ਵਜੇ ਦਰਮਿਆਨ ਹਾਥੀ ‘ਤੇ ਬੈਠ ਕੇ ਜੰਗਲ ਸਫਾਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਜੀਪ ‘ਤੇ ਨੈਸ਼ਨਲ ਪਾਰਕ ਦਾ ਦੌਰਾ ਵੀ ਕੀਤਾ। ਇਸ ਦੌਰਾਨ ਪਾਰਕ ਡਾਇਰੈਕਟਰ ਸੋਨਾਲੀ ਘੋਸ਼ ਅਤੇ ਸੀਨੀਅਰ ਵਣ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ।
ਪ੍ਰਧਾਨ ਮੰਤਰੀ ਮੋਦੀ ਉੱਤਰ-ਪੂਰਬ ਦੇ 2 ਦਿਨਾਂ ਦੌਰੇ ‘ਤੇ ਹਨ। ਉਹ ਸ਼ੁੱਕਰਵਾਰ ਸ਼ਾਮ ਨੂੰ ਅਸਾਮ ਦੀ ਰਾਜਧਾਨੀ ਤੇਜ਼ਪੁਰ ਪਹੁੰਚੇ। ਇੱਥੇ ਸੀਐਮ ਹਿਮਾਂਤਾ ਬਿਸਵਾ ਸਰਮਾ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਾਜ਼ੀਰੰਗਾ ‘ਚ ਰੋਡ ਸ਼ੋਅ ਕੀਤਾ। ਫਿਰ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਗੈਸਟ ਹਾਊਸ ਵਿੱਚ ਰਾਤ ਗੁਜ਼ਾਰੀ। ਕਾਜ਼ੀਰੰਗਾ ਨੂੰ 1974 ਵਿੱਚ ਨੈਸ਼ਨਲ ਪਾਰਕ ਦਾ ਦਰਜਾ ਮਿਲਿਆ ਸੀ ਅਤੇ ਇਸ ਸਾਲ ਕਾਜ਼ੀਰੰਗਾ ਇਸ ਪ੍ਰਾਪਤੀ ਦੀ ਗੋਲਡਨ ਜੁਬਲੀ ਮਨਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸਾਮ ਵਿੱਚ ਕਰੀਬ 18 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਵੀ ਕਰਨਗੇ। ਇੱਥੇ ਉਹ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਇਲਾਵਾ, ਉਹ ਪੀਐਮ ਮੋਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐਮਏਵਾਈ) ਦੇ ਤਹਿਤ ਬਣਾਏ ਗਏ 5.5 ਲੱਖ ਤੋਂ ਵੱਧ ਘਰਾਂ ਲਈ ਹਾਊਸ ਵਾਰਮਿੰਗ ਸਮਾਰੋਹ ਵੀ ਕਰਨਗੇ।
ਇਸ ਤੋਂ ਬਾਅਦ ਉਹ ਅੱਜ ਦੁਪਹਿਰ ਹੀ ਅਰੁਣਾਚਲ ਪ੍ਰਦੇਸ਼ ਲਈ ਰਵਾਨਾ ਹੋ ਜਾਣਗੇ। ਤਵਾਂਗ ਵਿੱਚ ਉਹ 825 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੇਲਾ ਸੁਰੰਗ ਦਾ ਉਦਘਾਟਨ ਕਰਨਗੇ। ਇਹ ਸੁਰੰਗ ਅਰੁਣਾਚਲ ਦੇ ਤਵਾਂਗ ਨੂੰ ਆਸਾਮ ਦੇ ਤੇਜ਼ਪੁਰ ਨਾਲ ਜੋੜ ਦੇਵੇਗੀ। ਦੁਪਹਿਰ 1.30 ਵਜੇ, ਪ੍ਰਧਾਨ ਮੰਤਰੀ ਜੋਰਹਾਟ ਦੇ ਹੋਲਾਂਗਾ ਪੱਥਰ ਵਿਖੇ ਮਸ਼ਹੂਰ ਅਹੋਮ ਯੋਧੇ ਲਚਿਤ ਬੋਰਫੁਕਨ ਦੀ 84 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕਰਨਗੇ। ਇਸ ਢਾਂਚੇ ਨੂੰ ‘ਸਟੈਚੂ ਆਫ਼ ਵੈਲੋਰ’ ਵਜੋਂ ਜਾਣਿਆ ਜਾਵੇਗਾ।