- 12 ਰਾਜਾਂ ਦੇ ਮੁੱਖ ਮੰਤਰੀ, 20 ਕੇਂਦਰੀ ਮੰਤਰੀ ਰਹਿਣਗੇ ਮੌਜੂਦ
ਵਾਰਾਣਸੀ, 14 ਮਈ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੀਜੀ ਵਾਰ ਵਾਰਾਣਸੀ ਤੋਂ ਨਾਮਜ਼ਦਗੀ ਦਾਖ਼ਲ ਕਰਨਗੇ। ਇਸ ਦੌਰਾਨ ਐੱਨਡੀਏ ‘ਚ ਸ਼ਾਮਲ ਸਾਰੀਆਂ ਪਾਰਟੀਆਂ ਦੇ ਆਗੂ ਮੌਜੂਦ ਰਹਿਣਗੇ। 12 ਰਾਜਾਂ ਦੇ ਮੁੱਖ ਮੰਤਰੀ, 20 ਕੇਂਦਰੀ ਮੰਤਰੀ, ਯੂਪੀ ਸਰਕਾਰ ਦੇ ਮੰਤਰੀ ਅਤੇ ਕਈ ਸੰਸਦ ਮੈਂਬਰ-ਵਿਧਾਇਕ ਵੀ ਮੌਜੂਦ ਰਹਿਣਗੇ।
ਮੋਦੀ ਕੁਝ ਸਮੇਂ ‘ਚ ਦਸ਼ਾਸ਼ਵਮੇਧ ਘਾਟ ਪਹੁੰਚਣਗੇ। ਇੱਥੇ ਗੰਗਾ ਇਸ਼ਨਾਨ ਅਤੇ ਪੂਜਾ ਕਰਨਗੇ। 1 ਘੰਟੇ ਤੱਕ ਘਾਟ ‘ਤੇ ਰਹਿਣਗੇ। ਇੱਥੋਂ ਉਹ ਕਰੂਜ਼ ‘ਤੇ ਸਵਾਰ ਹੋ ਕੇ ਨਮੋ ਘਾਟ ‘ਤੇ ਜਾਣਗੇ। ਫਿਰ ਉਹ ਕਾਲਭੈਰਵ ਦੇ ਦਰਸ਼ਨ ਕਰਨਗੇ। ਇੱਥੋਂ ਉਹ ਸਿੱਧੇ ਕਲੈਕਟਰੇਟ ਪਹੁੰਚ ਕੇ ਨਾਮਜ਼ਦਗੀ ਦਾਖ਼ਲ ਕਰਾਂਗੇ।
ਰੁਦਰਾਕਸ਼ ਕਨਵੈਨਸ਼ਨ ਸੈਂਟਰ ‘ਚ ਗਿਆਨਵਾਨ ਸੰਮੇਲਨ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਮਾਲਦਾਹੀਆ ‘ਚ ਸਰਦਾਰ ਪਟੇਲ ਦੀ ਮੂਰਤੀ ‘ਤੇ ਮਾਲਾ ਚੜ੍ਹਾਉਣਗੇ। ਨਾਮਜ਼ਦਗੀ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ BHU ਤੋਂ ਕਾਸ਼ੀ ਵਿਸ਼ਵਨਾਥ ਮੰਦਰ ਤੱਕ 5 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ ਸੀ।