ਰਾਸ਼ਟਰਪਤੀ ਨੇ 12 ਰਾਜਾਂ ਲਈ ਨਿਯੁਕਤ ਕੀਤੇ ਨਵੇਂ ਰਾਜਪਾਲ, ਪੜ੍ਹੋ ਲਿਸਟ

ਨਵੀਂ ਦਿੱਲੀ, 12 ਫਰਵਰੀ 2023 – ਰਾਸ਼ਟਰਪਤੀ ਭਵਨ ਨੇ ਐਤਵਾਰ ਨੂੰ ਰਾਜਾਂ ਲਈ 12 ਰਾਜਪਾਲਾਂ ਅਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਇੱਕ ਉਪ ਰਾਜਪਾਲ ਦੇ ਅਹੁਦੇ ‘ਤੇ ਨਿਯੁਕਤੀਆਂ ਲਈ ਨਾਵਾਂ ਦਾ ਐਲਾਨ ਕੀਤਾ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਵੀਕਾਰ ਕਰ ਲਿਆ ਹੈ। ਕੋਸ਼ਿਆਰੀ ਦੇ ਨਾਲ ਹੀ ਲੱਦਾਖ ਦੇ ਉਪ ਰਾਜਪਾਲ ਰਾਧਾ ਕ੍ਰਿਸ਼ਨਨ ਮਾਥੁਰ ਦਾ ਅਸਤੀਫਾ ਵੀ ਸਵੀਕਾਰ ਕਰ ਲਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਰਾਸ਼ਟਰਪਤੀ ਨੇ 12 ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ‘ਚ ਵੱਡੇ ਬਦਲਾਅ ਕੀਤੇ ਹਨ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਝਾਰਖੰਡ ਦੇ ਰਾਜਪਾਲ ਰਮੇਸ਼ ਬੈਸ ਨੂੰ ਮਹਾਰਾਸ਼ਟਰ ਦਾ ਰਾਜਪਾਲ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਗੁਲਾਬ ਚੰਦ ਕਟਾਰੀਆ ਨੂੰ ਅਸਾਮ ਦਾ ਰਾਜਪਾਲ, ਸਾਬਕਾ ਕੇਂਦਰੀ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਬਣਾਇਆ ਗਿਆ ਹੈ।

ਰਾਸ਼ਟਰਪਤੀ ਨੇ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਬੀ.ਡੀ. ਮਿਸ਼ਰਾ ਨੂੰ ਲੱਦਾਖ ਦਾ ਉਪ ਰਾਜਪਾਲ, ਲੈਫਟੀਨੈਂਟ ਜਨਰਲ ਕੈਵਲਯ ਤ੍ਰਿਵਿਕਰਮ ਪਾਰਨਾਇਕ ਨੂੰ ਅਰੁਣਾਚਲ ਪ੍ਰਦੇਸ਼ ਦਾ ਰਾਜਪਾਲ, ਅਨੁਸੂਈਆ ਉਈਕੇ ਨੂੰ ਛੱਤੀਸਗੜ੍ਹ ਦੇ ਰਾਜਪਾਲ, ਮਨੀਪੁਰ ਦੇ ਰਾਜਪਾਲ ਐਲ. ਗਣੇਸ਼ਨ ਨੂੰ ਨਾਗਾਲੈਂਡ ਦਾ ਰਾਜਪਾਲ, ਫੱਗੂ ਚੌਹਾਨ ਨੂੰ ਬਿਹਾਰ ਦਾ ਰਾਜਪਾਲ, ਮੇਘਾਲਿਆ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ, ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਬਿਹਾਰ ਦਾ ਰਾਜਪਾਲ, ਰਮੇਸ਼ ਬੈਸ ਨੂੰ ਝਾਰਖੰਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

ਰਾਸ਼ਟਰਪਤੀ ਦੁਆਰਾ ਨਿਯੁਕਤ ਰਾਜਪਾਲਾਂ ਅਤੇ ਉੱਪ-ਰਾਜਪਾਲ ਦੀ ਸੂਚੀ

(1) ਲੈਫਟੀਨੈਂਟ ਜਨਰਲ ਕੈਵਲਯ ਤ੍ਰਿਵਿਕਰਮ ਪਾਰਨਾਇਕ, ਰਾਜਪਾਲ, ਅਰੁਣਾਚਲ ਪ੍ਰਦੇਸ਼
(2) ਲਕਸ਼ਮਣ ਪ੍ਰਸਾਦ ਅਚਾਰੀਆ, ਰਾਜਪਾਲ, ਸਿੱਕਮ
(3) ਸੀਪੀ ਰਾਧਾਕ੍ਰਿਸ਼ਨਨ, ਰਾਜਪਾਲ, ਝਾਰਖੰਡ
(4) ਸ਼ਿਵ ਪ੍ਰਤਾਪ ਸ਼ੁਕਲਾ, ਰਾਜਪਾਲ, ਹਿਮਾਚਲ ਪ੍ਰਦੇਸ਼
(5) ਗੁਲਾਬ ਚੰਦ ਕਟਾਰੀਆ, ਰਾਜਪਾਲ, ਅਸਾਮ
(6) ਸੇਵਾਮੁਕਤ ਜਸਟਿਸ ਐੱਸ. ਅਬਦੁਲ ਨਜ਼ੀਰ, ਰਾਜਪਾਲ, ਆਂਧਰਾ ਪ੍ਰਦੇਸ਼
(7) ਬਿਸਵਾ ਭੂਸ਼ਣ ਹਰੀਚੰਦਨ, ਰਾਜਪਾਲ, ਛੱਤੀਸਗੜ੍ਹ
(8) ਅਨੁਸੂਈਆ ਉਈਕੇ, ਰਾਜਪਾਲ, ਮਨੀਪੁਰ
(9) ਐੱਲ. ਗਣੇਸ਼ਨ, ਰਾਜਪਾਲ, ਨਾਗਾਲੈਂਡ
(10) ਫੱਗੂ ਚੌਹਾਨ, ਰਾਜਪਾਲ, ਮੇਘਾਲਿਆ
(11) ਰਾਜੇਂਦਰ ਵਿਸ਼ਵਨਾਥ ਅਰਲੇਕਰ, ਰਾਜਪਾਲ, ਬਿਹਾਰ
(12) ਰਮੇਸ਼ ਬਾਇਸ, ਰਾਜਪਾਲ, ਮਹਾਰਾਸ਼ਟਰ
(13) ਬ੍ਰਿਗੇਡੀਅਰ (ਸੇਵਾਮੁਕਤ) ਬੀ ਡੀ ਮਿਸ਼ਰਾ, ਉਪ ਰਾਜਪਾਲ, ਲੱਦਾਖ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਮੇਸ਼ ਬਾਇਸ ਨੂੰ ਬਣਾਇਆ ਗਿਆ ਮਹਾਰਾਸ਼ਟਰ ਦਾ ਨਵਾਂ ਰਾਜਪਾਲ

ਗੁਰਦੁਆਰੇ ‘ਚੋਂ ਗੋਲਕ ਚੋਰੀ, ਚੋਰਨਾ ਦੀ CCTV ਤੋਂ ਹੋਈ ਪਛਾਣ, 2 ਗ੍ਰਿਫਤਾਰ