ਤੀਰਥ ਸਿੰਘ ਰਾਵਤ ਵੱਲੋਂ ਉਤਰਾਖੰਡ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਉਤਰਾਖੰਡ ਦੇ ਕਮਾਨ ਹੁਣ ਪੁਸ਼ਕਰ ਸਿੰਘ ਧਾਮੀ ਦੇ ਹੱਥ ਦਿੱਤੀ ਜਾ ਰਹੀ ਹੈ। ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਬਣਨ ਵਾਲੇ ਪੁਸ਼ਕਰ ਸਿੰਘ ਧਾਮੀ ਨਾਲ ਸਹੁੰ ਚੁੱਕਣ ਤੋਂ ਪਹਿਲਾਂ ਹੀ ਵਿਵਾਦ ਜੁੜਨ ਲੱਗੇ ਹਨ। 6 ਸਾਲ ਪੁਰਾਣੇ ਮਾਮਲੇ ਵਿੱਚ ਪੁਸ਼ਕਰ ਸਿੰਘ ਧਾਮੀ ਨੂੰ ਲੋਕਾਂ ਨੇ ਟਵੀਟਰ ਸਮੇਤ ਹੋਰ ਸੋਸ਼ਲ ਮੀਡੀਆ ਅਕਾਊਂਟਸ ‘ਤੇ ਘੇਰਨਾ ਸ਼ੁਰੂ ਕਰ ਦਿੱਤਾ।
ਸਾਲ 2015 ਵਿੱਚ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰਕੇ ਅਖੰਡ ਭਾਰਤ ਦਾ ਨਕਸ਼ਾ ਸਾਂਝਾ ਕੀਤਾ ਸੀ। ਕਥਿਤ ਤੌਰ ‘ਤੇ ਦਿਖਾਏ ਗਏ ਨਕਸ਼ੇ ਵਿੱਚ ਭਾਰਤ ਵਿਚਲੇ ਲਦਾਖ਼ ਅਤੇ ਪਾਕਿਸਤਾਨ ਦੇ ਕੁਝ ਨਕਸ਼ੇ ਨਹੀਂ ਦਿਖਾਏ ਗਏ ਸਨ। ਪੁਸ਼ਕਰ ਸਿੰਘ ਧਾਮੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਟਵੀਟਰ ਵਰਤਣ ਵਾਲਿਆਂ ਨੇ ਅਖੰਡ ਭਾਰਤ ਦਾ 2015 ਵਾਲਾ ਨਕਸ਼ਾ ਲੱਭ ਲਿਆ ਅਤੇ ਪੁਸ਼ਕਰ ਸਿੰਘ ਧਾਮੀ ਤੋਂ ਮੁੜ ਸਵਾਲ ਕਰਨੇ ਸ਼ੁਰੂ ਕਰ ਦਿੱਤੇ।
ਜ਼ਿਕਰਯੋਗ ਹੈ ਕਿ ਪੁਸ਼ਕਰ ਸਿੰਘ ਧਾਮੀ 4 ਜੁਲਾਈ 2021 ਦਿਨ ਐਤਵਾਰ ਨੂੰ ਸ਼ਾਮ 5 ਵਜੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਤੀਰਥ ਸਿੰਘ ਰਾਵਤ ਦੇ ਅਸਤੀਫ਼ੇ ਤੋਂ ਬਾਅਦ ਪੁਸ਼ਕਰ ਸਿੰਘ ਧਾਮੀ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਵੀ ਸ਼ਨੀਵਾਰ ਨੂੰ ਹੀ ਕੀਤਾ ਗਿਆ ਸੀ। ਪੁਸ਼ਕਰ ਸਿੰਘ ਧਾਮੀ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰਾਸ਼ਟਰੀ ਸੇਵਾ ਸੰਘ (RSS) ਦਾ ਕਰੀਬੀ ਮੰਨਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਪੁਸ਼ਕਰ ਸਿੰਘ ਧਾਮੀ ਵੱਲੋਂ ਟਵੀਟਰ ‘ਤੇ ਸਾਂਝੇ ਕੀਤੇ ਗਏ ਨਕਸ਼ੇ ਵਿੱਚ ਜੰਮੂ-ਕਸ਼ਮੀਰ ਅਤੇ ਲਦਾਖ਼ ਨੂੰ ਵੱਖ ਦਿਖਾਇਆ ਗਿਆ ਸੀ। ਇਸ ਨਕਸ਼ੇ ਨੂੰ ਲੈ ਕੇ ਲੰਮਾ ਸਮਾਂ ਵਿਵਾਦ ਚਲਦਾ ਰਿਹਾ ਅਤੇ ਧਾਮੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਥੋਂ ਤੱਕ ਪੁਸ਼ਕਰ ਸਿੰਘ ਧਾਮੀ ਖਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਚੁੱਕੀ ਗਈ ਸੀ। ਬਾਅਦ ਵਿੱਚ ਟਵੀਟਰ ਨੇ ਇਸ ਨਕਸ਼ੇ ਨੂੰ ਆਪਣੇ ਡਾਟਾ ਵਿਚੋਂ ਹੀ ਡਿਲੀਟ ਕਰ ਦਿੱਤਾ ਸੀ। ਟਵੀਟਰ ਉੱਤੇ ਪਹਿਲਣਾ ਵੀ ਭਾਰਤ ਦੇ ਨਕਸ਼ੇ ਨੂੰ ਗਲਤ ਤਰੀਕੇ ਨਾਲ ਅਪਲੋਡ ਕਰਕੇ ਦਰਸਾਇਆ ਗਿਆ ਸੀ। ਪਹਿਲਾਂ ਲੇਹ ਨੂੰ ਚੀਨ ਦਾ ਹਿੱਸਾ ਦਿਖਾਇਆ ਗਿਆ ਸੀ।