ਰਾਜਸਥਾਨ: ਤਾਂਬੇ ਦੀ ਖਾਣ ‘ਚ ਲਿਫਟ 1800 ਫੁੱਟ ਹੇਠਾਂ ਡਿੱਗੀ, 15 ‘ਚੋਂ 3 ਨੂੰ ਸੁਰੱਖਿਅਤ ਕੱਢਿਆ ਬਾਹਰ

  • ਖਾਣ ‘ਚੋਂ ਬਾਹਰ ਨਿਕਲਦੇ ਸਮੇਂ ਲਿਫਟ ਦੀ ਟੁੱਟੀ ਚੇਨ
  • ਕਈ ਨੂੰ ਸੱਟਾਂ ਲੱਗੀਆਂ, ਖਾਣ ‘ਚ ਫਸੇ ਸਾਰੇ ਲੋਕ ਸੁਰੱਖਿਅਤ

ਰਾਜਸਥਾਨ, 15 ਮਈ 2024 – ਰਾਜਸਥਾਨ ਦੇ ਨੀਮਕਾਥਾਨਾ ‘ਚ ਹਿੰਦੁਸਤਾਨ ਕਾਪਰ ਲਿਮਟਿਡ ਦੀ ਕੋਲਿਹਾਨ ਖਾਣ ‘ਚ ਵੱਡਾ ਹਾਦਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲਿਫਟ ਮਸ਼ੀਨ ਦੀ ਚੇਨ ਟੁੱਟਣ ਕਾਰਨ 15 ਲੋਕ ਖਾਨ ਵਿੱਚ ਫਸ ਗਏ ਸਨ। ਜਿਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਡਾਕਟਰ ਨੇ ਦੱਸਿਆ ਕਿ ਖਾਨ ‘ਚ ਫਸੇ ਸਾਰੇ ਲੋਕ ਸੁਰੱਖਿਅਤ ਹਨ। ਬਚਾਏ ਗਏ ਲੋਕਾਂ ਨੂੰ ਇਲਾਜ ਤੋਂ ਬਾਅਦ ਜੈਪੁਰ ਭੇਜਿਆ ਜਾ ਰਿਹਾ ਹੈ। ਬਚਾਅ ਟੀਮ ਮੌਕੇ ‘ਤੇ ਆਪਣਾ ਕੰਮ ਕਰ ਰਹੀ ਹੈ। ਆਸਪਾਸ ਦੀਆਂ ਸਾਰੀਆਂ ਐਂਬੂਲੈਂਸਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ।

ਘਟਨਾ ਦੇ ਕਾਰਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਮਸ਼ੀਨਾਂ ਪੁਰਾਣੀਆਂ ਸਨ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਲਿਫਟ ਵਿੱਚ ਕੋਲਕਾਤਾ ਤੋਂ ਵਿਜੀਲੈਂਸ ਟੀਮ ਮੌਜੂਦ ਸੀ। ਟੀਮ ਖਾਣ ਦੀ ਜਾਂਚ ਲਈ ਪਹੁੰਚੀ ਸੀ। ਜ਼ਿਕਰਯੋਗ ਹੈ ਕਿ ਹਿੰਦੁਸਤਾਨ ਕਾਪਰ ਲਿਮਟਿਡ ਦਾ ਮੁੱਖ ਦਫ਼ਤਰ ਕੋਲਕਾਤਾ ਵਿੱਚ ਹੈ। ਕੇਸੀਸੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ। ਨੇੜਲੇ ਹਸਪਤਾਲਾਂ ਤੋਂ ਡਾਕਟਰਾਂ ਅਤੇ ਸਟਾਫ਼ ਨੂੰ ਵੀ ਬੁਲਾਇਆ ਗਿਆ ਸੀ।

ਰਿਪੋਰਟ ਮੁਤਾਬਕ ਸੋਮਵਾਰ ਤੋਂ ਖਾਣਾਂ ਵਿੱਚ ਨਿਰੀਖਣ ਦਾ ਕੰਮ ਚੱਲ ਰਿਹਾ ਸੀ। ਅੱਜ ਸ਼ਾਮ ਕੇ.ਸੀ.ਸੀ. ਮੁਖੀ ਸਮੇਤ ਵਿਜੀਲੈਂਸ ਟੀਮ ਖਾਣਾਂ ਵਿੱਚ ਉਤਰੀ ਸੀ। ਰਾਤ 8:10 ਵਜੇ ਖਾਣ ਤੋਂ ਨਿਕਲਦੇ ਸਮੇਂ ਲਿਫਟ ਦੀ ਚੇਨ ਟੁੱਟ ਗਈ। ਜਿਸ ਤੋਂ ਬਾਅਦ ਕਰੀਬ 14 ਲੋਕ ਖਾਣ ‘ਚ ਫਸ ਗਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਮਿਲੀ ਜ਼ਮਾਨਤ

VHP ਨੇਤਾ ਪ੍ਰਭਾਕਰ ਕੇਸ: NIA ਨੇ ਸ਼ੁਰੂ ਕੀਤੀ ਜਾਂਚ, ਦਿੱਲੀ ਵਿੱਚ ਨਵੀਂ FIR ਦਰਜ