ਕੇਰਲਾ, 31 ਦਸੰਬਰ 2020 – ਕੇਰਲਾ ਦੀ ਪਿਨਰੇਈ ਵਿਜਿਅਨ ਸਰਕਾਰ ਨੇ ਕੇਰਲਾ ਵਿਧਾਨ ਸਭਾ ’ਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮਤੇ ਨੂੰ ਅੱਜ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਸੀ.ਪੀ.ਆਈ. (ਐਮ) ਅਗਵਾਈ ਵਾਲੇ ਐਲ.ਡੀ.ਐਫ. ਤੇ ਕਾਂਗਰਸ ਦੀ ਅਗਵਾਈ ਵਾਲੀ ਯੂ.ਡੀ.ਐਫ. ਵਲੋਂ ਇਸ ਮਤੇ ਨੂੰ ਖੁਲੇ ਮਨ ਨਾਲ ਸਮਰਥਨ ਦਿੱਤਾ ਗਿਆ। ਕੋਵਿਡ ਨੇਮਾਂ ਨੂੰ ਧਿਆਨ ’ਚ ਰੱਖ ਕੇ ਵਿਸ਼ੇਸ਼ ਇਜਲਾਸ ਵਿਚ ਇਹ ਮਤਾ ਲਿਆਂਦਾ ਗਿਆ ਤੇ ਅੰਦੋਲਨਕਾਰੀ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਈ ਗਈ।