ਨਵੀਂ ਦਿੱਲੀ, 4 ਜੂਨ 2024 – ਅੱਜ ਸਵੇਰੇ 8 ਵਜੇ ਤੋਂ 542 ਲੋਕ ਸਭਾ ਸੀਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਪੋਸਟਲ ਬੈਲਟ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਈਵੀਐਮ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਅਗਲੇ ਦੋ ਘੰਟਿਆਂ ਵਿੱਚ ਨਵੀਂ ਸਰਕਾਰ ਦੀ ਸਥਿਤੀ ਲਗਭਗ ਸਪੱਸ਼ਟ ਹੋ ਜਾਵੇਗੀ।
ਚੋਣ ਕਮਿਸ਼ਨ ਨੇ 16 ਮਾਰਚ ਨੂੰ 7 ਗੇੜਾਂ ਵਿੱਚ 543 ਲੋਕ ਸਭਾ ਸੀਟਾਂ ਲਈ ਵੋਟਿੰਗ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ। 19 ਅਪ੍ਰੈਲ ਤੋਂ ਵੋਟਿੰਗ ਸ਼ੁਰੂ ਹੋਈ ਸੀ, ਜੋ 1 ਜੂਨ ਨੂੰ ਖਤਮ ਹੋ ਗਈ ਸੀ। 44 ਦਿਨਾਂ ਦੀ ਇਹ ਚੋਣ 1952 ਤੋਂ ਬਾਅਦ ਸਭ ਤੋਂ ਲੰਬੀ ਸੀ। ਇਹ 1952 ਵਿੱਚ 4 ਮਹੀਨੇ ਚੋਣ ਚੱਲੀ ਸੀ। ਪਹਿਲਾਂ ਇਹ ਆਮ ਤੌਰ ‘ਤੇ 30 ਤੋਂ 40 ਦਿਨਾਂ ਵਿੱਚ ਖਤਮ ਹੋ ਜਾਂਦੀ ਸੀ।
1 ਜੂਨ ਨੂੰ ਜਾਰੀ 12 ਵੱਡੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ।