ਹਰਿਆਣਾ ‘ਚ ਬੱਚਿਆਂ ਨਾਲ ਭਰੀ ਸਕੂਲੀ ਵੈਨ ਪਲਟੀ, ਕਈ ਜ਼ਖਮੀ

ਜੀਂਦ, 3 ਅਗਸਤ 2024 – ਹਰਿਆਣਾ ਦੇ ਜੀਂਦ ਦੇ ਨਰਵਾਣਾ ਇਲਾਕੇ ਦੇ ਸੁੰਦਰਪੁਰਾ ਰੋਡ ‘ਤੇ ਸ਼ਨੀਵਾਰ ਸਵੇਰੇ ਕਿਡਜ਼ ਮੈਲੋਡੀ ਪ੍ਰਾਈਵੇਟ ਸਕੂਲ ਦੀ ਵੈਨ ਬੇਕਾਬੂ ਹੋ ਕੇ ਪਲਟ ਗਈ। ਵੈਨ ਵਿੱਚ ਕਰੀਬ 15 ਬੱਚੇ ਮੌਜੂਦ ਸਨ ਅਤੇ ਜਿਵੇਂ ਇਹ ਹਾਦਸਾ ਵਾਪਰਿਆ ਤਾਂ ਚੀਕ- ਚਿਹਾੜਾ ਪੈ ਗਿਆ। ਆਸ-ਪਾਸ ਦੇ ਲੋਕਾਂ ਨੇ ਦੌੜ ਕੇ ਵੈਨ ਵਿੱਚ ਫਸੇ ਬੱਚਿਆਂ ਨੂੰ ਬਾਹਰ ਕੱਢਿਆ। ਸਥਾਨਕ ਲੋਕਾਂ ਮੁਤਾਬਕ ਵੈਨ ‘ਚ ਕਰੀਬ 14 ਤੋਂ 15 ਬੱਚੇ ਸਵਾਰ ਸਨ, ਜਿਨ੍ਹਾਂ ‘ਚੋਂ ਇਕ-ਦੋ ਬੱਚੇ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਨਰਵਾਣਾ ਦੇ ਕਿਡਜ਼ ਮੈਲੋਡੀ ਸਕੂਲ ਦੀ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਆ ਰਹੀ ਸੀ। ਜਿਵੇਂ ਹੀ ਬੱਸ ਸੁੰਦਰਪੁਰਾ ਰੋਡ ‘ਤੇ ਪਹੁੰਚੀ ਤਾਂ ਅਚਾਨਕ ਵੈਨ ਦੇ ਅੱਗੇ ਇਕ ਟਰੱਕ ਆ ਗਿਆ। ਟਰੱਕ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਡਰਾਈਵਰ ਵੈਨ ਤੋਂ ਕੰਟਰੋਲ ਗੁਆ ਬੈਠਾ। ਇਸ ਤੋਂ ਬਾਅਦ ਵੈਨ ਸੜਕ ਕਿਨਾਰੇ ਪਲਟ ਗਈ। ਇਸ ਨਾਲ ਬੱਚੇ ਡਰ ਗਏ ਅਤੇ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਖੰਨਾ ‘ਚ ਮੋਟਰ ਵਾਲੇ ਕਮਰੇ ਦੀ ਡਿੱਗੀ ਛੱਤ, 8 ਜ਼ਖਮੀ

ਦਰਬਾਰ ਸਾਹਿਬ ਦੇ ਲੰਗਰ ਹਾਲ ਵਿਖੇ ਕੜਾਹੇ ‘ਚ ਡਿੱਗਿਆ ਸੇਵਾਦਾਰ