- ਮਨਾਲੀ-ਲੇਹ ਹਾਈਵੇਅ ‘ਤੇ ਵਾਪਰਿਆ ਹਾਦਸਾ
ਲੱਦਾਖ, 12 ਅਗਸਤ 2025 – ਸੋਮਵਾਰ ਨੂੰ ਲੱਦਾਖ ਦੇ ਸਰਚੂ ਖੇਤਰ ਵਿੱਚ ਮਨਾਲੀ-ਲੇਹ ਹਾਈਵੇਅ ‘ਤੇ ਇੱਕ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਫੌਜ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ। ਫਿਰ ਉਨ੍ਹਾਂ ਨੂੰ ਲੇਹ ਲਿਜਾਇਆ ਗਿਆ।
ਸਾਰੇ ਜ਼ਖਮੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ। ਦਰਅਸਲ, ਲੇਹ-ਲਦਾਖ ਸੜਕ ‘ਤੇ ਅਚਾਨਕ ਪਹਾੜੀ ਤੋਂ ਇੱਕ ਵੱਡਾ ਪੱਥਰ ਡਿੱਗ ਕੇ ਕਾਰ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਆਪਣਾ ਸੰਤੁਲਨ ਗੁਆ ਬੈਠੀ ਅਤੇ ਦੂਜੇ ਪਾਸੇ ਦੀ ਪਹਾੜੀ ਨਾਲ ਜਾ ਟਕਰਾਈ।

