- ਸੁਰੇਖਾ ਨੇ ਸੋਲਾਪੁਰ ਤੋਂ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੱਕ ਚਲਾਈ ਵੰਦੇ ਭਾਰਤ ਐਕਸਪ੍ਰੈਸ
- 1988 ‘ਚ ਬਣੀ ਸੀ ਏਸ਼ੀਆ ਦੀ ਪਹਿਲੀ ਮਹਿਲਾ ਰੇਲ ਪਾਇਲਟ
- ਮਹਾਰਾਸ਼ਟਰ ਦੇ ਸਤਾਰਾ ਦੀ ਰਹਿਣ ਵਾਲੀ ਸੁਰੇਖਾ ਯਾਦਵ
ਨਵੀਂ ਦਿੱਲੀ, 14 ਮਾਰਚ 2023 – ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ ਨੇ ਸੋਮਵਾਰ (13 ਮਾਰਚ) ਨੂੰ ਸੋਲਾਪੁਰ ਤੋਂ CSMT ਤੱਕ ਟ੍ਰੈਕ ‘ਤੇ ਵੰਦੇ ਭਾਰਤ ਐਕਸਪ੍ਰੈੱਸ ਚਲਾਈ। ਇਸ ਨਾਲ ਹੀ ਉਹ ਵੰਦੇ ਭਾਰਤ ਐਕਸਪ੍ਰੈਸ ਟਰੇਨ ਚਲਾਉਣ ਵਾਲੀ ਪਹਿਲੀ ਮਹਿਲਾ ਲੋਕੋ ਪਾਇਲਟ ਵੀ ਬਣ ਗਈ ਹੈ। ਸੁਰੇਖਾ ਯਾਦਵ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਦੇ ਪਲੇਟਫਾਰਮ ਨੰਬਰ 8 ‘ਤੇ ਪਹੁੰਚਣ ‘ਤੇ ਸਨਮਾਨਿਤ ਕੀਤਾ ਗਿਆ।
ਮਹਾਰਾਸ਼ਟਰ ਦੇ ਸਤਾਰਾ ਦੀ ਰਹਿਣ ਵਾਲੀ ਸੁਰੇਖਾ ਯਾਦਵ ਸਾਲ 1988 ਵਿੱਚ ਨਾ ਸਿਰਫ਼ ਭਾਰਤ ਵਿੱਚ ਸਗੋਂ ਏਸ਼ੀਆ ਵਿੱਚ ਵੀ ਪਹਿਲੀ ਮਹਿਲਾ ਰੇਲ ਡਰਾਈਵਰ ਬਣੀ ਸੀ। ਇਸ ਸਮੇਂ ਭਾਰਤ ਵਿੱਚ 10 ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ। ਸ਼ਾਨਦਾਰ ਸੁਵਿਧਾਵਾਂ ਅਤੇ ਤੇਜ਼ ਰਫਤਾਰ ਕਾਰਨ ਇਹ ਟਰੇਨ ਬਹੁਤ ਹੀ ਘੱਟ ਸਮੇਂ ‘ਚ ਪ੍ਰਸਿੱਧ ਹੋ ਗਈ ਹੈ।
ਦੇਸ਼ ਦੀ ਪਹਿਲੀ ਵੰਦੇ ਭਾਰਤ ਟਰੇਨ ਨਵੀਂ ਦਿੱਲੀ ਅਤੇ ਵਾਰਾਣਸੀ ਵਿਚਕਾਰ ਚੱਲੀ। ਇਹ ਟਰੇਨ ਫਰਵਰੀ 2019 ਵਿੱਚ ਚਲਾਈ ਗਈ ਸੀ। ਇਸ ਟ੍ਰੇਨ ਵਿੱਚ ਆਟੋਮੈਟਿਕ ਫਾਟਕ, ਏਸੀ ਕੋਚ, ਆਨਬੋਰਡ ਵਾਈ-ਫਾਈ ਵਰਗੀਆਂ ਕਈ ਸੁਵਿਧਾਵਾਂ ਹਨ।