ਮਿਰਜ਼ਾਪੁਰ ‘ਚ ਭਿਆਨਕ ਸੜਕ ਹਾਦਸਾ, 10 ਦੀ ਮੌਤ: ਬੇਕਾਬੂ ਟਰੱਕ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ

  • 3 ਦੀ ਹਾਲਤ ਗੰਭੀਰ

ਮਿਰਜ਼ਾਪੁਰ, 4 ਅਕਤੂਬਰ 2024 – ਮਿਰਜ਼ਾਪੁਰ ‘ਚ ਬੇਕਾਬੂ ਟਰੱਕ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ। 3 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਟਰੌਮਾ ਸੈਂਟਰ ਵਾਰਾਣਸੀ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਪ੍ਰਯਾਗਰਾਜ-ਵਾਰਾਨਸੀ ਹਾਈਵੇਅ ‘ਤੇ ਕਛਵਾ ਨੇੜੇ ਰਾਤ 1 ਵਜੇ ਵਾਪਰਿਆ।

ਟਰੈਕਟਰ-ਟਰਾਲੀ ਸਵਾਰ ਭਦੋਹੀ ਤੋਂ ਵਾਰਾਣਸੀ ਜਾ ਰਹੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੁਝ ਲੋਕ ਟਰਾਲੀ ਬੁੜਕ ਕੇ ਸੜਕ ‘ਤੇ ਡਿੱਗ ਗਏ, ਜਦਕਿ ਕੁਝ ਨਾਲੇ ‘ਚ ਜਾ ਡਿੱਗੇ। ਟਰੈਕਟਰ ‘ਤੇ ਟਰੱਕ ਚੜ੍ਹ ਗਿਆ।

ਭਦੋਹੀ ਦੇ ਪਿੰਡ ਤਿਉੜੀ ਵਿੱਚ ਮਜ਼ਦੂਰ ਛੱਤ ਦਾ ਕੰਮ ਕਰ ਰਹੇ ਸਨ। ਦੇਰ ਰਾਤ ਕੰਮ ਖਤਮ ਕਰਨ ਤੋਂ ਬਾਅਦ ਮਜ਼ਦੂਰ ਟਰੈਕਟਰ-ਟਰਾਲੀ ਰਾਹੀਂ ਵਾਰਾਣਸੀ ਸਥਿਤ ਆਪਣੇ ਘਰ ਜਾ ਰਹੇ ਸਨ। ਹੋਰ ਮਜ਼ਦੂਰ ਵੀ ਬਾਈਕ ‘ਤੇ ਟਰੈਕਟਰ-ਟਰਾਲੀ ਦੇ ਪਿੱਛੇ ਆ ਰਹੇ ਸਨ ਕਿ ਔੜਾਈ ਵਾਲੇ ਪਾਸਿਓਂ ਇਕ ਬੇਕਾਬੂ ਟਰੱਕ ਆ ਗਿਆ।

ਇਸ ਤੋਂ ਪਹਿਲਾਂ ਕਿ ਟਰੈਕਟਰ ਚਾਲਕ ਕੁਝ ਸਮਝਦਾ, ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ। ਰਾਹਗੀਰਾਂ ਵੱਲੋਂ ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜੀ। ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਕਰੇਨ ਮੰਗਵਾਈ ਗਈ ਅਤੇ ਟਰੱਕ ਅਤੇ ਟਰੈਕਟਰ ਨੂੰ ਵੱਖ ਕੀਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਜ਼ਰਾਈਲੀ ਹਮਲੇ ਵਿੱਚ ਹਿਜ਼ਬੁੱਲਾ ਫੀਲਡ ਕਮਾਂਡਰ ਦੀ ਮੌਤ, ਪੜ੍ਹੋ ਵੇਰਵਾ

ਵਿਆਹੁਤਾ ਬਲਾਤਕਾਰ ਨੂੰ ਅਪਰਾਧ ਕਹਿਣ ਵਿਰੁੱਧ ਕੇਂਦਰ ਸਰਕਾਰ: ਸੁਪਰੀਮ ਕੋਰਟ ਨੂੰ ਕਿਹਾ- ‘ਇਹ ਕਾਨੂੰਨੀ ਨਹੀਂ ਸਗੋਂ ਸਮਾਜਿਕ ਮੁੱਦਾ’