- ਜਾਂਚ ਵਿੱਚ ਖੁਲਾਸਾ- ਡੇਅਰੀ ਮਾਲਕ ਨੇ ਘਿਓ ਸਪਲਾਈ ਲਈ ਟੈਂਡਰ ਪ੍ਰਾਪਤ ਕਰਨ ਲਈ ਬਣਾਏ ਸੀ ਜਾਅਲੀ ਦਸਤਾਵੇਜ਼
ਆਂਧਰਾ ਪ੍ਰਦੇਸ਼, 10 ਫਰਵਰੀ 2025 – ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ਵਿੱਚ ਲੱਡੂ ਪ੍ਰਸਾਦ ਵਿੱਚ ਮਿਲਾਵਟ ਦੇ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਆਈ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਐਤਵਾਰ ਨੂੰ ਇਹ ਗ੍ਰਿਫ਼ਤਾਰੀਆਂ ਕੀਤੀਆਂ।
ਜਾਂਚ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਭੋਲੇ ਬਾਬਾ ਡੇਅਰੀ ਦੇ ਸਾਬਕਾ ਡਾਇਰੈਕਟਰ ਵਿਪਿਨ ਜੈਨ ਅਤੇ ਪੋਮਿਲ ਜੈਨ, ਵੈਸ਼ਨਵੀ ਡੇਅਰੀ ਦੇ ਅਪੂਰਵ ਚਾਵੜਾ ਅਤੇ ਏਆਰ ਡੇਅਰੀ ਦੇ ਰਾਜੂ ਰਾਜਸ਼ੇਖਰਨ ਵਜੋਂ ਹੋਈ ਹੈ। ਪ੍ਰਸ਼ਾਦ ਦੇ ਲੱਡੂ ਬਣਾਉਣ ਲਈ ਘਿਓ ਦੀ ਸਪਲਾਈ ਵਿੱਚ ਬੇਨਿਯਮੀਆਂ ਪਾਏ ਜਾਣ ਤੋਂ ਬਾਅਦ ਚਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਅੱਜ ਮਹਾਕੁੰਭ ਦਾ 29ਵਾਂ ਦਿਨ: ਰਾਸ਼ਟਰਪਤੀ ਮੁਰਮੂ ਲਗਾਉਣਗੇ ਆਸਥਾ ਦੀ ਡੁਬਕੀ, ਸੁਰੱਖਿਆ ਦੇ ਕੀਤੇ ਗਏ ਸਖ਼ਤ ਪ੍ਰਬੰਧ
![](https://thekhabarsaar.com/wp-content/uploads/2022/09/future-maker-3.jpeg)
ਜਾਂਚ ਦੌਰਾਨ, ਸੀਬੀਆਈ ਨੇ ਪਾਇਆ ਕਿ ਵੈਸ਼ਨਵੀ ਡੇਅਰੀ ਦੇ ਪ੍ਰਤੀਨਿਧੀਆਂ ਨੇ ਏਆਰ ਡੇਅਰੀ ਦੇ ਨਾਮ ‘ਤੇ ਟੈਂਡਰ ਪ੍ਰਾਪਤ ਕੀਤੇ ਸਨ। ਵੈਸ਼ਨਵੀ ਡੇਅਰੀ ਨੇ ਟੈਂਡਰ ਪ੍ਰਕਿਰਿਆ ਵਿੱਚ ਹੇਰਾਫੇਰੀ ਕਰਨ ਲਈ ਏਆਰ ਡੇਅਰੀ ਦੇ ਨਾਮ ਦੀ ਵਰਤੋਂ ਕਰਕੇ ਜਾਅਲੀ ਦਸਤਾਵੇਜ਼ ਅਤੇ ਸੀਲ ਬਣਾਏ ਸਨ।
ਵੈਸ਼ਨਵੀ ਡੇਅਰੀ ਦੁਆਰਾ ਬਣਾਏ ਗਏ ਜਾਅਲੀ ਰਿਕਾਰਡਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸਨੇ ਰੁੜਕੀ ਵਿੱਚ ਭੋਲੇ ਬਾਬਾ ਡੇਅਰੀ ਤੋਂ ਘਿਓ ਖਰੀਦਿਆ ਸੀ, ਪਰ ਇਸ ਕੋਲ ਲੋੜੀਂਦੀ ਮਾਤਰਾ ਵਿੱਚ ਸਪਲਾਈ ਕਰਨ ਦੀ ਸਮਰੱਥਾ ਨਹੀਂ ਸੀ।
ਚਾਰਾਂ ਨੂੰ ਅੱਜ ਸੋਮਵਾਰ ਨੂੰ ਤਿਰੂਪਤੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਐਸਆਈਟੀ ਮੈਂਬਰ ਅਤੇ ਸੀਬੀਆਈ ਦੇ ਸੰਯੁਕਤ ਨਿਰਦੇਸ਼ਕ ਵੀਰੇਸ਼ ਪ੍ਰਭੂ ਦੇ ਅਦਾਲਤ ਵਿੱਚ ਮੌਜੂਦ ਹੋਣ ਦੀ ਉਮੀਦ ਹੈ।
ਸੁਪਰੀਮ ਕੋਰਟ ਨੇ 4 ਅਕਤੂਬਰ 2024 ਨੂੰ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਅਤੇ ਹੋਰਾਂ ਦੀਆਂ ਪਟੀਸ਼ਨਾਂ ‘ਤੇ ਸੀਬੀਆਈ ਨੂੰ ਇਸ ਮਾਮਲੇ ਵਿੱਚ ਇੱਕ ਐਸਆਈਟੀ ਬਣਾਉਣ ਦਾ ਹੁਕਮ ਦਿੱਤਾ ਸੀ। ਸੀਬੀਆਈ ਨੇ ਪਿਛਲੇ ਸਾਲ ਨਵੰਬਰ ਵਿੱਚ 5 ਮੈਂਬਰੀ ਐਸਆਈਟੀ ਦਾ ਗਠਨ ਕੀਤਾ ਸੀ। ਉਨ੍ਹਾਂ ਕਿਹਾ ਕਿ ਟੀਮ ਵਿੱਚ ਏਜੰਸੀ ਦੇ ਦੋ, ਆਂਧਰਾ ਪ੍ਰਦੇਸ਼ ਪੁਲਿਸ ਦੇ ਦੋ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਦਾ ਇੱਕ ਮੈਂਬਰ ਸ਼ਾਮਲ ਸੀ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਟੀਡੀਪੀ ਨੇ 18 ਸਤੰਬਰ ਨੂੰ ਦੋਸ਼ ਲਗਾਇਆ ਸੀ ਕਿ ਰਾਜ ਵਿੱਚ ਵਾਈਐਸਆਰ ਕਾਂਗਰਸ ਸਰਕਾਰ ਦੌਰਾਨ ਤਿਰੂਪਤੀ ਮੰਦਰ ਵਿੱਚ ਪਰੋਸੇ ਜਾਣ ਵਾਲੇ ਲੱਡੂ (ਪ੍ਰਸ਼ਾਦ) ਵਿੱਚ ਜਾਨਵਰਾਂ ਦੀ ਚਰਬੀ ਅਤੇ ਮੱਛੀ ਦੇ ਤੇਲ ਵਾਲਾ ਘਿਓ ਮਿਲਾਇਆ ਗਿਆ ਸੀ। ਅਗਲੇ ਦਿਨ, ਟੀਡੀਪੀ ਨੇ ਲੈਬ ਰਿਪੋਰਟ ਦਿਖਾ ਕੇ ਆਪਣੇ ਦੋਸ਼ਾਂ ਦੀ ਪੁਸ਼ਟੀ ਕਰਨ ਦਾ ਦਾਅਵਾ ਕੀਤਾ।
![](https://thekhabarsaar.com/wp-content/uploads/2020/12/future-maker-3.jpeg)