ਨਵੀਂ ਦਿੱਲੀ, 19 ਮਈ 2024 – 2024 ਦੀਆਂ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਵਿੱਚ ਸੋਮਵਾਰ (20 ਮਈ) ਨੂੰ 6 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਹੋਵੇਗੀ।
ਇਸ ਗੇੜ ਵਿੱਚ ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ ਅਤੇ ਪੀਯੂਸ਼ ਗੋਇਲ ਸਮੇਤ 9 ਕੇਂਦਰੀ ਮੰਤਰੀ ਚੋਣ ਮੈਦਾਨ ਵਿੱਚ ਹਨ। ਰਾਹੁਲ ਗਾਂਧੀ ਕੇਰਲ ਦੀ ਵਾਇਨਾਡ ਸੀਟ ਤੋਂ ਇਲਾਵਾ ਰਾਏਬਰੇਲੀ ਤੋਂ ਵੀ ਚੋਣ ਲੜ ਰਹੇ ਹਨ।
ਚੋਣ ਕਮਿਸ਼ਨ ਮੁਤਾਬਕ ਪੰਜਵੇਂ ਪੜਾਅ ਦੀਆਂ ਚੋਣਾਂ ਵਿੱਚ 695 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 613 ਪੁਰਸ਼ ਅਤੇ 82 ਮਹਿਲਾ ਉਮੀਦਵਾਰ ਹਨ। ਇਨ੍ਹਾਂ ਵਿੱਚ ਔਰਤਾਂ ਸਿਰਫ਼ 12% ਹਨ।
2019 ਵਿੱਚ, ਭਾਜਪਾ ਨੇ ਸਭ ਤੋਂ ਵੱਧ 32, ਸ਼ਿਵ ਸੈਨਾ ਨੇ 7 ਅਤੇ ਟੀਐਮਸੀ ਨੇ 4 ਸੀਟਾਂ ਜਿੱਤੀਆਂ ਸਨ। ਕਾਂਗਰਸ ਯੂਪੀ ਦੀ ਸਿਰਫ਼ ਰਾਏਬਰੇਲੀ ਸੀਟ ਹੀ ਜਿੱਤ ਸਕੀ। ਬਾਕੀਆਂ ਨੂੰ 5 ਸੀਟਾਂ ਮਿਲੀਆਂ ਸਨ।