ਬਿਹਾਰ ‘ਚ ਵਾਪਰਿਆ ਰੇਲ ਹਾਦਸਾ, 4 ਦੀ ਮੌ+ਤ, 100 ਜ਼ਖਮੀ

  • ਰੇਲਗੱਡੀ ਦੀਆਂ ਸਾਰੀਆਂ ਬੋਗੀਆਂ ਪਟੜੀ ਤੋਂ ਉਤਰੀਆਂ
  • ਹਾਦਸਾ ਬਕਸਰ-ਆਰਾ ਵਿਚਕਾਰ ਰਘੂਨਾਥਪੁਰ ਸਟੇਸ਼ਨ ਨੇੜੇ ਵਾਪਰਿਆ,
  • 120KM ਦੀ ਰਫਤਾਰ ‘ਤੇ ਸੀ ਉੱਤਰ-ਪੂਰਬੀ ਐਕਸਪ੍ਰੈੱਸ;
  • ਅਚਾਨਕ ਬ੍ਰੇਕ ਲੱਗਣ ਕਾਰਨ ਵਾਪਰਿਆ ਹਾਦਸਾ

ਦਿੱਲੀ ਤੋਂ ਬਿਹਾਰ ਦੇ ਗੁਹਾਟੀ ਜਾ ਰਹੀ ਉੱਤਰ-ਪੂਰਬੀ ਐਕਸਪ੍ਰੈਸ (12506) ਬੁੱਧਵਾਰ ਰਾਤ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਰੇਲਗੱਡੀ ਦੀਆਂ ਸਾਰੀਆਂ 21 ਬੋਗੀਆਂ ਪਟੜੀ ਤੋਂ ਉਤਰ ਗਈਆਂ, ਜਿਸ ਵਿੱਚ ਦੋ ਏਸੀ-3 ਟਾਇਰ ਬੋਗੀਆਂ ਵੀ ਸ਼ਾਮਲ ਹਨ ਜੋ ਪਲਟ ਗਈਆਂ। ਇਸ ਹਾਦਸੇ ਵਿੱਚ ਚਾਰ ਯਾਤਰੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਦੋ ਪੁਰਸ਼, ਇੱਕ ਔਰਤ ਅਤੇ ਇੱਕ ਲੜਕੀ (5) ਸ਼ਾਮਲ ਹਨ।

ਇਹ ਹਾਦਸਾ ਬਕਸਰ-ਆਰਾ ਵਿਚਕਾਰ ਰਘੂਨਾਥਪੁਰ ਸਟੇਸ਼ਨ ਨੇੜੇ ਰਾਤ 9.35 ਵਜੇ ਵਾਪਰਿਆ। ਟਰੇਨ ‘ਚ ਸਵਾਰ 100 ਤੋਂ ਜ਼ਿਆਦਾ ਯਾਤਰੀ ਜ਼ਖਮੀ ਹੋ ਗਏ ਹਨ। ਇਨ੍ਹਾਂ ‘ਚੋਂ 5 ਤੋਂ 20 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਏਮਜ਼ ਪਟਨਾ ਭੇਜਿਆ ਗਿਆ ਹੈ। ਹੋਰ ਜ਼ਖ਼ਮੀਆਂ ਦਾ ਸਥਾਨਕ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।

ਟਰੇਨ ਦੇ ਗਾਰਡ ਨੇ ਦੱਸਿਆ, ‘ਹਾਦਸੇ ਦੇ ਸਮੇਂ ਟਰੇਨ ਲਗਭਗ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ। ਅਚਾਨਕ ਬ੍ਰੇਕ ਲੱਗੀ ਅਤੇ ਟਰੇਨ ਪਟੜੀ ਤੋਂ ਉਤਰ ਗਈ। ਪੋਲ ਨੰਬਰ 629/8 ਦਾ ਕਰਵ ਸੀ। ਇੱਥੋਂ ਰੇਲਗੱਡੀ ਦੀਆਂ ਚਾਰ ਪਟੜੀ ਤੋਂ ਹੇਠਾਂ ਉੱਤਰ ਗਈਆਂ ਅਤੇ ਫਿਰ ਇਕ-ਇਕ ਕਰਕੇ ਸਾਰੀਆਂ ਬੋਗੀਆਂ ਪਟੜੀ ਤੋਂ ਉਤਰਨ ਲੱਗੀਆਂ। ਇਸ ਟਰੇਨ ਦੇ ਆਉਣ ਤੋਂ ਅੱਧਾ ਘੰਟਾ ਪਹਿਲਾਂ ਇਸ ਟ੍ਰੈਕ ਤੋਂ ਹੀ ਪੈਸੰਜਰ ਟਰੇਨ (03210) ਲੰਘੀ ਸੀ।

ਘਟਨਾ ਤੋਂ ਬਾਅਦ ਪਟਨਾ, ਅਰਰਾਹ ਅਤੇ ਬਕਸਰ ਤੋਂ ਰੇਲਵੇ ਦੀ ਬਚਾਅ ਟੀਮ ਨੇ NDRF ਅਤੇ SDRF ਦੀ ਟੀਮ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਟ੍ਰੈਕ ਵਿੱਚ ਦਰਾੜ ਪੈਣ ਕਾਰਨ ਵਾਪਰਿਆ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਪੀਕਰ ਸੰਧਵਾਂ ਨੇ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਵਿਸ਼ੇਸ਼ ਪ੍ਰਾਜੈਕਟ ਲਈ ਦਿੱਤੇ ਛੇ ਲੱਖ ਰੁਪਏ

ਸਰਹੱਦ ਪਾਰੋਂ ਚਲਦੇ ਨਸ਼ਿਆਂ ਦੇ ਨੈਟਵਰਕ ਨੂੰ ਵੱਡਾ ਝਟਕਾ, 12 ਕਿਲੋ ਹੈਰੋਇਨ ਸਮੇਤ 2 ਗ੍ਰਿਫਤਾਰ