ਚੰਡੀਗੜ੍ਹ, 27 ਅਗਸਤ 2022 – ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਨੂੰ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਪੰਚਾਇਤੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਸਰਕਾਰ ਨੇ 12 ਜ਼ਿਲ੍ਹਿਆਂ ਦੇ ਡੀਸੀਜ਼, ਡਿਵੀਜ਼ਨਲ ਕਮਿਸ਼ਨਰਾਂ, ਮਿਉਂਸਪਲ ਕਮਿਸ਼ਨਰਾਂ ਅਤੇ ਏਡੀਸੀਜ਼ ਦੇ ਤਬਾਦਲੇ ਕਰ ਦਿੱਤੇ ਹਨ। ਕਈ ਵੱਡੇ ਵਿਭਾਗਾਂ ਦੇ ਐਮਡੀ ਅਤੇ ਸਕੱਤਰ ਵੀ ਬਦਲੇ ਹਨ। ਇਹ ਹੁਕਮ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਜਾਰੀ ਕੀਤੇ ਹਨ।
ਹਰਿਆਣਾ ਸਰਕਾਰ ਨੇ ਭਿਵਾਨੀ, ਚਰਖੀ ਦਾਦਰੀ, ਕੁਰੂਕਸ਼ੇਤਰ, ਕਰਨਾਲ, ਫਰੀਦਾਬਾਦ, ਫਤਿਹਾਬਾਦ, ਹਿਸਾਰ, ਅੰਬਾਲਾ, ਸਿਰਸਾ, ਰੋਹਤਕ, ਯਮੁਨਾਨਗਰ, ਪਲਵਲ ਦੇ ਡੀਸੀ ਬਦਲ ਦਿੱਤੇ ਹਨ। ਹਿਸਾਰ ਦੇ ਏਡੀਸੀ ਅਤੇ ਨਗਰ ਨਿਗਮ ਕਮਿਸ਼ਨਰ ਦਾ ਵੀ ਤਬਾਦਲਾ ਕਰ ਦਿੱਤਾ।
ਹਿਸਾਰ ਦੀ ਡੀਸੀ ਪ੍ਰਿਅੰਕਾ ਸੋਨੀ ਨੂੰ ਅੰਬਾਲਾ ਡੀਸੀ, ਆਈਏਐਸ ਯਸ਼ਪਾਲ ਨੂੰ ਰੋਹਤਕ ਡੀਸੀ, ਪਾਰਥ ਗੁਪਤਾ ਨੂੰ ਸਿਰਸਾ, ਮੁਨੀਸ਼ ਸ਼ਰਮਾ ਨੂੰ ਪਲਵਲ ਡੀਸੀ, ਵਿਕਰਮ ਫਰੀਦਾਬਾਦ, ਨਰੇਸ਼ ਕੁਮਾਰ ਨੂੰ ਭਿਵਾਨੀ ਡੀਸੀ ਨਿਯੁਕਤ ਕੀਤਾ ਗਿਆ ਹੈ। ਉਸੇ ਸਰਕਾਰ ਨੇ ਆਈਏਐਸ ਰਮੇਸ਼ ਚੰਦਰ ਬਿਧਾਨ ਨੂੰ ਗੁਰੂਗ੍ਰਾਮ ਡਿਵੀਜ਼ਨਲ ਕਮਿਸ਼ਨਰ ਨਿਯੁਕਤ ਕੀਤਾ ਹੈ।
ਦੇਖੋ ਲਿਸਟ….