ਚੰਡੀਗੜ੍ਹ, 27 ਮਈ 2025 – ਹਰਿਆਣਾ ਸਰਕਾਰ ਨੇ ਵੱਡਾ ਪ੍ਰਸਾਸ਼ਨਿਕ ਫੇਰਬਦਲ ਕਰਦੇ ਹੋਏ, ਤੁਰੰਤ ਪ੍ਰਭਾਵ ਨਾਲ ਦੋ ਆਈਏਐਸ ਅਤੇ 39 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਆਈਏਐਸ ਅਧਿਕਾਰੀ ਅੰਕਿਤ ਕੁਮਾਰ ਚੌਕਸੇ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ) ਝੱਜਰ ਅਤੇ ਸ਼ਾਸਵਤ ਸਾਂਗਵਾਨ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ), ਬਰਾੜਾ ਲਗਾਇਆਾ ਗਿਆ ਹੈ।
ਐਚਸੀਐਸ ਅਧਿਕਾਰੀਆਂ ਵਿੱਚ ਵਿਵੇਕ ਪਦਮ ਸਿੰਘ ਨੂੰ ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ ਦਾ ਕੰਟਰੋਲਰ ਅਤੇ ਵਿਸ਼ੇਸ਼ ਸਕੱਤਰ ਲਗਾਇਆ ਗਿਆ ਹੈ। ਉਨ੍ਹਾਂ ਨੇ ਹਰਿਆਣਾ ਰਾਜ ਪਿਛੜਾ ਵਰਗ ਕਮਿਸ਼ਨ ਅਤੇ ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਦਾ ਮੈਂਬਰ ਸਕੱਤਰ ਵੀ ਲਗਾਇਆ ਗਿਆ ਹੈ।

ਡਾ. ਸਰਿਤਾ ਮਲਿਕ ਨੂੰ ਹਰਿਆਣਾ ਸੂਚਨਾ ਦਾ ਅਧਿਕਾਰ ਕਮਿਸ਼ਨ ਦਾ ਸਕੱਤਰ ਜਦੋਂ ਕਿ ਵਤਸਲ ਵਸ਼ਿਸ਼ਠ ਨੂੰ ਵਧੀਕ ਡਿਪਟੀ ਕਮਿਸ਼ਨਰ ਅਤੇ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ, ਗੁਰੂਗ੍ਰਾਮ ਨਿਯੁਕਤ ਕੀਤਾ ਗਿਆ ਹੈ।
ਜਗ ਨਿਵਾਸ ਨੂੰ ਵਧੀਕ ਡਿਪਟੀ ਕਮਿਸ਼ਨਰ ਅਤੇ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ, ਝੱਜਰ ਜਦੋਂ ਕਿ ਸੁਸ਼ੀਲ ਕੁਮਾਰ-1 ਨੂੰ ਵਧੀਕ ਡਿਪਟੀ ਕਮਿਸ਼ਨਰ ਅਤੇ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ, ਮਹੇਂਦਰਗੜ੍ਹ ਦਾ ਕਾਰਜਭਾਰ ਸੌਂਪਿਆ ਹੈ।
ਵੀਰੇਂਦਰ ਸਿੰਘ ਸਹਿਰਾਵਤ ਨੂੰ ਜਿਲ੍ਹਾ ਨਗਰ ਕਮਿਸ਼ਨਰ, ਸਿਰਸਾ ਅਤੇ ਸਤਬੀਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ ਅਤੇ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ, ਫਰੀਦਾਬਾਦ ਅਤੇ ਏਪੀਜੇਡ ਫਰੀਦਾਬਾਦ ਦਾ ਵਿਸ਼ੇਸ਼ ਅਧਿਕਾਰੀ ਲਗਾਇਆ ਗਿਆ ਹੈ।
ਵੰਦਨਾ ਦਿਸੋਦਿਆ ਨੂੰ ਸਕਿਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਿੱਚ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਅਤੇ ਡਾ. ਸੁ ਸ਼ੀਲ ਕੁਮਾਰ-2 ਨੂੰ ਜਿਲ੍ਹਾ ਨਗਰ ਕਮਿਸ਼ਨਰ, ਕੈਥਲ ਦੀ ਜਿਮੇਵਾਰੀ ਦਿੱਤੀ ਗਈ ਹੈ।
ਦਲਬੀਰ ਸਿੰਘ ਨੂੰ ਜਿਲ੍ਹਾ ਨਗਰ ਕਮਿਸ਼ਨਰ, ਨੁੰਹ ਜਦੋਂ ਕਿ ਅਸ਼ਵਨੀ ਮਲਿਕ ਨੂੰ ਖੇਡ ਅਤੇ ਯੁਵਾ ਮਾਮਲੇ ਵਿਭਾਗ ਵਿੱਚ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਲਗਾਇਆ ਗਿਆ ਹੈ।
ਮਮਤਾ ਨੂੰ ਵਧੀਕ ਨਿਦੇਸ਼ਕ, ਮਾਡਲ ਸੰਸਕ੍ਰਿਤ ਸਕੂਲ ਅਤੇ ਵਿਜੇਂਦਰ ਹੁਡਾ ਨੂੰ ਆਯੂ ਸ਼ ਵਿਭਾਗ ਵਿੱਚ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਦੀ ਜਿਮੇਵਾਰੀ ਸੌਂਪੀ ਹੈ।
ਰਵੀਂਦਰ ਯਾਦਵ ਅਤੇ ਮਨੀਸ਼ ਕੁਮਾਰ ਲੌਹਾਨ ਨੂੰ ਨਗਰ ਨਿਗਮ, ਗੁਰੂਗ੍ਰਾਮ ਵਿੱਚ ਵਧੀਕ ਕਮਿਸ਼ਨਰ ਲਗਾਇਆ ਹੈ।
ਜਿਤੇਂਦਰ ਕੁਮਾਰ-3 ਨੁੰ ਸਬ-ਡਿਵੀਜਨ ਅਧਿਕਾਰੀ (ਸਿਵਲ) ਤਾਵੜੂ ਅਤੇ ਭਾਰਤ ਭੂਸ਼ਣ ਨੂੰ ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ ਦਾ ਜੁਆਇੰਟ ਸੀਈਓ ਨਿਯੁਕਤ ਕੀਤਾ ਗਿਆ ਹੈ।
ਸੰਜੀਵ ਕੁਮਾਰ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ), ਬਾਦਸ਼ਾਹਪੁਰ ਲਗਾਇਆ ਹੈ ਜਦੋਂ ਕਿ ਨਗਰ ਨਿਗਮ, ਰੋਹਤਕ ਵਿੱਚ ਸੰਯੁਕਤ ਕਮਿਸ਼ਨਰ ਅਤੇ ਭੁਪੇਂਦਰ ਸਿੰਘ ਨੂੰ ਪੀਜੀਆਈਐਮਐਸ ਰੋਹਤਕ ਵਿੱਚ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਦਾ ਵੱਧ ਕਾਰਜਭਾਰ ਸੌਂਪਿਆ ਹੈ।
ਸ਼ਵੇਤਾ ਸੁਹਾਗ ਨੂੰ ਸਹਿਕਾਰੀ ਖੰਡ ਮਿੱਲ, ਰੋਹਤਕ ਦਾ ਪ੍ਰਬੰਧ ਨਿਦੇਸ਼ਕ ਅਤੇ ਸ਼ੰਭੂ ਨੂੰ ਜਿਲ੍ਹਾ ਪਰਿਸ਼ਦ ਅਤੇ ਡੀਆਰਡੀਏ, ਕੁਰੂਕਸ਼ੇਤਰ ਦਾ ਸੀਈਓ ਨਿਯੁਕਤ ਕੀਤਾ ਹੈ।
ਆਸ਼ੀਸ਼ ਕੁਮਾਰ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ), ਰੋਹਤਕ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਰੋਹਤਕ ਦਾ ਸੰਪਦਾ ਅਧਿਕਾਰੀ, ਭੂਮੀ ਰਾਖਵਾਂ ਅਧਿਕਾਰੀ, ਰੋਹਤਕ ਅਤੇ ਗੌੜ ਬ੍ਰਾਹਮਣ ਵਿਦਿਆ ਪ੍ਰਚਾਰਿਣੀ ਸਭਾ, ਰੋਹਤਕ ਦਾ ਪ੍ਰਸਾਸ਼ਕ ਲਗਾਇਆ ਹੈ।
ਸੁਰੇਂਦਰ ਸਿੰਘ-3 ਨੂੰ ਸੈਕੇਂਡਰ ਸਿਖਿਆ ਵਿਭਾਗ ਵਿੱਚ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਅਤੇ ਸਕੂਲ ਸਿਖਿਆ ਵਿਭਾਗ ਵਿੱਚ ਉੱਪ ਸਕੱਤਰ ਜਦੋਂ ਕਿ ਮਨਦੀਪ ਕੁਮਾਰ ਨੂੰ ਸਬ-ਡਿਵੀਜਨ ਅਧਿਕਾਰੀ (ਸਿਵਲ), ਪਾਣੀਪਤ ਦੀ ਜਿਮੇਵਾਰੀ ਦਿੱਤੀ ਗਈ ਹੈ।
ਸੁਰੇਸ਼ ਰਵੀਸ਼ ਨੁੰ ਜਿਲ੍ਹਾ ਪਰਿਸ਼ਦ ਅਤੇ ਡੀਆਰਡੀਏ, ਕੈਥਲ ਦਾ ਸੀਈਓ ਜਦੋਂ ਕਿ ਡਾ. ਨਰੇਸ਼ ਕੁਮਾਰ ਨੂੰ ਨਗਰ ਨਿਗਮ, ਗੁਰੂਗ੍ਰਾਮ ਦਾ ਸੰਯੁਕਤ ਕਮਿਸ਼ਨਰ ਲਗਾਇਆ ਹੈ।
ਹਿਤੇਂਦਰ ਕੁਮਾਰ ਨੂੰ ਨਗਰ ਨਿਗਮ, ਮਾਨੇਸਰ ਦਾ ਸੰਯੁਕਤ ਕਮਿਸ਼ਨਰ ਅਤੇ ਮੀਤੂ ਧਨਖੜ ਨੂੰ ਨਗਰ ਨਿਗਮ, ਸੋਨੀਪਤ ਦਾ ਸੰਯੁਕਤ ਕਮਿਸ਼ਨਰ ਲਗਾਇਆ ਹੈ।
ਨਵਦੀਪ ਸਿੰੰਘ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ), ਇਸਰਾਨਾ ਜਦੋਂ ਕਿ ਸੰਜੀਵ ਕੁਮਾਰ ਨੂੰ ਸੈਕੇਂਡਰੀ ਸਿਖਿਆ ਵਿਭਾਗ ਵਿੱਚ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਅਤੇ ਸਕੂਲ ਸਿਖਿਆ ਵਿਭਾਗ ਵਿੱਚ ਉੱਪ ਸਕੱਤਰ ਦੀ ਜਿਮੇਵਾਰੀ ਸੌਂਪੀ ਹੈ।
ਸਹਿਕਾਰੀ ਖੰਡ ਮਿੱਲ, ਮਹਿਮ ਦੇ ਪ੍ਰਬੰਧ ਨਿਦੇਸ਼ਕ ਮੁਕੁੰਦ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ), ਮਹਿਮ ਦਾ ਵਧੀਕ ਕਾਰਜਭਾਰ ਸੌਂਪਿਆ ਹੈ। ਸ਼ਿਵਜੀਤ ਭਾਰਤੀ ਨੂੰ ਸਬ-ਡਿਵੀਜਨ ਅਧਿਕਾਰੀ (ਸਿਵਲ), ਨਰਾਇਣਗੜ੍ਹ ਅਤੇ ਨਰਾਇਣਗੜ੍ਹ ਖੰਡ ਮਿੱਲ, ਨਰਾਇਣਗੜ੍ਹ ਦਾ ਸੀਈਓ ਅਤੇ ਕਾਰਜਕਾਰੀ ਨਿਦੇਸ਼ਕ ਲਗਾਇਆ ਹੈ।
ਅਖਿਲੇਸ਼ ਕੁਮਾਰ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ), ਦੱਖਣ ਗੁਰੂਗ੍ਰਾਮ ਲਗਾਇਆ ਹੈ। ਅਮਿਤ ਨੂੰ ਸਮਾਜਿਕ ਨਿਆਂ ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ ਵਿੱਚ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਨਿਯੁਕਤ ਕੀਤਾ ਹੈ।
ਗੌਰਵ ਚੌਹਾਨ ਨੂੰ ਨਗਰ ਨਿਗਮ, ਪੰਚਕੂਲਾ ਦਾ ਸੰਯੁਕਤ ਕਮਿਸ਼ਨਰ ਜਦੋਂ ਕਿ ਹਰਪ੍ਰੀਤ ਕੌਰ ਨੂੰ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵਿੱਚ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਅਤੇ ਉੱਪ ਸਕੱਤਰ ਲਗਾਇਆ ਹੈ।
ਵਿਸ਼ਵਜੀਤ ਸਿੰਘ ਨੂੰ ਕ੍ਰੈਸ਼ ਕਲਾ ਅਤੇ ਸਕਿਲ ਵਿਕਾਸ ਬੋਰਡ ਦੇ ਮੈਂਬਰ ਸਕੱਤਰ ਅਤੇ ਹਰਿਆਣਾ ਸਫਾਈ ਕਰਮਚਾਰੀ ਕਮਿਸ਼ਨ ਦੇ ਸਕੱਤਰ ਦਾ ਵੱਧ ਕਾਰਜਭਾਰ ਸੌਂਪਿਆ ਹੈ।
ਨੀਰਜ ਸ਼ਰਮਾ ਨੂੰ ਉੱਚ ਸਿਖਿਆ ਵਿਭਾਗ ਵਿੱਚ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਅਤੇ ਉੱਪ ਸਕੱਤਰ ਜਦੋਂ ਕਿ ਹਨੀ ਬੰਸਲ ਨੂੰ ਰਾਜ ਪੁਲਿਸ ਸ਼ਿਕਾਇਤ ਅਥਾਰਿਟੀ ਦਾ ਸਕੱਤਰ ਨਿਯੁਕਤ ਲਗਾਇਆ ਹੈ।
