- 10 ਦੀ ਹਾਲਤ ਨਾਜ਼ੁਕ,
- ਪੈਂਚਰ ਹੋਣ ਤੋਂ ਬਾਅਦ ਸਵਾਰੀਆਂ ਵਾਲੀ ਬੱਸ ਸੜਕ ਕਿਨਾਰੇ ਖੜ੍ਹੀ ਸੀ,
- ਕੁਝ ਸਵਾਰੀਆਂ ਹੇਠਾਂ ਉਤਰ ਗਈਆਂ ਸਨ ਅਤੇ ਕੁਝ ਅਜੇ ਵੀ ਬੱਸ ‘ਚ ਹੀ ਸਨ ਕਿ ਅਚਾਨਕ ਟਰੱਕ ਨੇ ਬੱਸ ਨੂੰ ਟੱਕਰ ਮਾਰ ਸਵਾਰੀਆਂ ਨੂੰ ਕੁਚਲ ਦਿੱਤਾ
ਗੋਰਖਪੁਰ, 10 ਨਵੰਬਰ 2023 – ਗੋਰਖਪੁਰ ‘ਚ ਵੀਰਵਾਰ ਦੇਰ ਰਾਤ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਖੜ੍ਹੀ ਬੱਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ 6 ਯਾਤਰੀਆਂ ਦੀ ਹੀ ਮੌਤ ਹੋ ਗਈ। ਜਦਕਿ 25 ਤੋਂ ਵੱਧ ਲੋਕ ਜ਼ਖਮੀ ਹਨ। 10 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਦਰਅਸਲ, ਪੰਕਚਰ ਹੋਣ ਤੋਂ ਬਾਅਦ ਰੋਡਵੇਜ਼ ਦੀ ਠੇਕੇ ਵਾਲੀ ਬੱਸ ਸੜਕ ਕਿਨਾਰੇ ਖੜ੍ਹੀ ਸੀ। ਇਸ ਦੌਰਾਨ ਕੁਝ ਸਵਾਰੀਆਂ ਦੂਜੀ ਬੱਸ ‘ਚ ਸਵਾਰ ਹੋਣ ਲਈ ਹੇਠਾਂ ਉਤਰ ਗਈਆਂ ਸਨ ਅਤੇ ਕੁਝ ਅਜੇ ਵੀ ਬੱਸ ‘ਚ ਹੀ ਸਨ। ਐਨੇ ਨੂੰ ਇੱਕ ਟਰੱਕ ਨੇ ਬੱਸ ਨੂੰ ਟੱਕਰ ਮਾਰ ਸਵਾਰੀਆਂ ਨੂੰ ਕੁਚਲ ਦਿੱਤਾ।
ਜ਼ਖਮੀਆਂ ਨੂੰ 5 ਐਂਬੂਲੈਂਸਾਂ ਦੀ ਮਦਦ ਨਾਲ ਜ਼ਿਲਾ ਹਸਪਤਾਲ ਅਤੇ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ‘ਚੋਂ ਕੁਝ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਸੂਚਨਾ ਮਿਲਣ ’ਤੇ ਐਸਪੀ ਸਿਟੀ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਅਧਿਕਾਰੀਆਂ ਨੇ ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਵੀ ਸੁਚੇਤ ਕੀਤਾ। ਇਹ ਹਾਦਸਾ ਗੋਰਖਪੁਰ-ਕੁਸ਼ੀਨਗਰ ਹਾਈਵੇ ‘ਤੇ ਜਗਦੀਸ਼ਪੁਰ ਨੇੜੇ ਵਾਪਰਿਆ।
ਦਰਅਸਲ ਗੋਰਖਪੁਰ ਤੋਂ ਇਕ ਕੰਟਰੈਕਟਡ ਬੱਸ ਸਵਾਰੀਆਂ ਲੈ ਕੇ ਪੜਰਾਉਂਣਾ ਜਾ ਰਹੀ ਸੀ। ਰਾਤ ਕਰੀਬ 12.30 ਵਜੇ ਜਗਦੀਸ਼ਪੁਰ ਦੇ ਮੱਲਾਪੁਰ ਨੇੜੇ ਬੱਸ ਦਾ ਪਹੀਆ ਪੰਕਚਰ ਹੋ ਗਿਆ। ਡਰਾਈਵਰ ਤੇ ਕੰਡਕਟਰ ਨੇ ਬੱਸ ਸੜਕ ਕਿਨਾਰੇ ਖੜ੍ਹੀ ਕਰਕੇ ਦੂਜੀ ਬੱਸ ਮੰਗਵਾਈ। ਗੋਰਖਪੁਰ ਤੋਂ ਇਕ ਖਾਲੀ ਬੱਸ ਆਈ ਅਤੇ ਯਾਤਰੀਆਂ ਨੂੰ ਸਵਾਰ ਕਰ ਰਹੀ ਸੀ। ਬੱਸ ਵਿੱਚ ਕੁਝ ਸਵਾਰੀਆਂ ਬੈਠ ਗਈਆਂ। ਜਦਕਿ ਕੁਝ ਅਜੇ ਵੀ ਦੋ ਬੱਸਾਂ ਵਿਚਕਾਰ ਖੜ੍ਹੇ ਸਨ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟਰੱਕ ਦਾ ਪਹੀਆ ਉਨ੍ਹਾਂ ਦੇ ਉਪਰੋਂ ਲੰਘ ਗਿਆ ਸੀ। ਇਸ ਦੇ ਨਾਲ ਹੀ ਹਸਪਤਾਲ ਪਹੁੰਚਦੇ-ਪਹੁੰਚਦੇ ਹੀ 4 ਲੋਕਾਂ ਦੀ ਮੌਤ ਹੋ ਗਈ। ਜਦਕਿ 25 ਲੋਕ ਜ਼ਖਮੀ ਹਨ। ਕਰੀਬ 10 ਲੋਕਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ।
ਦੂਜੇ ਪਾਸੇ ਹਾਦਸੇ ਤੋਂ ਬਾਅਦ ਅਧਿਕਾਰੀਆਂ ਨੇ ਜ਼ਿਲ੍ਹੇ ਅਤੇ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਚੌਕਸ ਕਰ ਦਿੱਤਾ। ਵੱਡੀ ਗਿਣਤੀ ‘ਚ ਜ਼ਖਮੀਆਂ ਦੇ ਪਹੁੰਚਣ ਤੋਂ ਬਾਅਦ ਡਾਕਟਰਾਂ ਨੂੰ ਬੁਲਾਇਆ ਗਿਆ ਹੈ। ਹਾਦਸੇ ਵਾਲੀ ਥਾਂ ‘ਤੇ ਪੁੱਜੀਆਂ ਪੰਜ ਐਂਬੂਲੈਂਸਾਂ ‘ਚ ਜ਼ਖਮੀਆਂ ਨੂੰ ਸਦਰ ਅਤੇ ਮੈਡੀਕਲ ਕਾਲਜ ਲਿਜਾਇਆ ਗਿਆ। ਪੁਲਿਸ ਮੁਤਾਬਕ ਬੱਸ ਵਿੱਚ 30 ਤੋਂ ਵੱਧ ਲੋਕ ਸਵਾਰ ਸਨ।
ਮੁੰਬਈ ਤੋਂ ਆ ਰਹੇ ਯਾਤਰੀ ਮੁਬਾਰਕ ਅੰਸਾਰੀ ਨੇ ਦੱਸਿਆ ਕਿ ਬੱਸ ਯਾਤਰੀਆਂ ਨਾਲ ਭਰੀ ਹੋਈ ਸੀ। ਰਸਤੇ ਵਿੱਚ ਅਚਾਨਕ ਬੱਸ ਦਾ ਟਾਇਰ ਫਟ ਗਿਆ। ਡਰਾਈਵਰ ਨੇ ਕਿਸੇ ਤਰ੍ਹਾਂ ਬੱਸ ਨੂੰ ਕਾਬੂ ਕਰ ਲਿਆ। ਡਰਾਈਵਰ ਨੇ ਡਿਪੂ ਨਾਲ ਗੱਲ ਕੀਤੀ ਅਤੇ ਦੂਜੀ ਬੱਸ ਮੰਗਵਾਈ। ਇਸ ਦੌਰਾਨ ਅਚਾਨਕ ਜ਼ੋਰਦਾਰ ਟੱਕਰ ਹੋਈ। ਹਨੇਰੇ ਵਿੱਚ ਇੱਕ ਟਰੱਕ ਬੱਸ ਦੇ ਪਿਛਲੇ ਪਾਸੇ ਜਾ ਵੱਜਿਆ ਸੀ।