ਭਾਜਪਾ ਨੂੰ ਫੰਡ ਦੇਣ ’ਚ ਚੋਣ ਟਰੱਸਟ, ਸੋਲਰ ਤੇ ਵੈਕਸੀਨ ਕੰਪਨੀਆਂ ਸਭ ਤੋਂ ਅੱਗੇ, ਪੜ੍ਹੋ ਵੇਰਵਾ

ਨਵੀਂ ਦਿੱਲੀ, 30 ਦਸੰਬਰ 2024 – ਇਸ ਸਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਕੁੱਲ੍ਹ 2,244 ਕਰੋੜ ਰੁਪਏ ਦਾ ਫੰਡ ਮਿਲਿਆ ਹੈ, ਜਿਸ ਵਿਚ ਦੇਸ਼ ਦੀਆਂ ਵੱਡੀਆਂ ਕੰਪਨੀਆਂ ਨੇ ਅਹਿਮ ਯੋਗਦਾਨ ਪਾਇਆ ਹੈ। ਰਿਪੋਰਟ ਮੁਤਾਬਕ ਇਸ ਵੱਡੀ ਰਕਮ ਵਿਚੋਂ ਅੱਧੇ ਤੋਂ ਵੱਧ ਫੰਡ 3 ਵੱਡੀਆਂ ਕੰਪਨੀਆਂ ਨੇ ਦਿੱਤਾ ਹੈ।

ਭਾਜਪਾ ਨੂੰ ਮਿਲੇ ਫੰਡ ਦਾ ਸਭ ਤੋਂ ਵੱਡਾ ਹਿੱਸਾ 2 ਚੋਣ ਟਰੱਸਟਾਂ, 1 ਸੂਰਜੀ ਊਰਜਾ ਕੰਪਨੀ ਅਤੇ 1 ਵੈਕਸੀਨੇਸ਼ਨ ਕੰਪਨੀ ਤੋਂ ਆਇਆ ਹੈ।
ਪਰੂਡੈਂਟ ਇਲੈਕਟੋਰਲ ਟਰੱਸਟ : ਇਸ ਟਰੱਸਟ ਨੇ ਪਾਰਟੀ ਨੂੰ ਸਭ ਤੋਂ ਵੱਧ 723.67 ਕਰੋੜ ਰੁਪਏ ਦਾ ਫੰਡ ਦਿੱਤਾ ਹੈ। ਇਹ ਫੰਡ ਪਾਰਟੀ ਦੇ ਕੁੱਲ ਫੰਡ ਦਾ ਅਹਿਮ ਹਿੱਸਾ ਹੈ।
ਟ੍ਰਾਇੰਫ ਇਲੈਕਟੋਰਲ ਟਰੱਸਟ : ਇਸ ਟਰੱਸਟ ਨੇ ਭਾਜਪਾ ਨੂੰ 127.50 ਕਰੋੜ ਰੁਪਏ ਦਾ ਫੰਡ ਦਿੱਤਾ ਹੈ, ਜੋ ਕਿ ਦੂਸਰੇ ਨੰਬਰ ’ਤੇ ਹੈ।
ਏ. ਸੀ. ਐੱਮ. ਈ. (ਸੂਰਜੀ ਊਰਜਾ ਕੰਪਨੀ) : ਗੁੜਗਾਓਂ ਸਥਿਤ ਸੋਲਰ ਐਨਰਜੀ ਕੰਪਨੀ ਏ. ਸੀ. ਐੱਮ. ਈ. ਨੇ ਪਾਰਟੀ ਨੂੰ 51 ਕਰੋੜ ਰੁਪਏ ਦਾ ਫੰਡ ਦਿੱਤਾ ਹੈ।

ਇਸ ਤੋਂ ਇਲਾਵਾ ਕੁਝ ਹੋਰ ਕੰਪਨੀਆਂ ਅਤੇ ਉਦਯੋਗਪਤੀ ਵੀ ਇਸ ਫੰਡ ਵਿਚ ਸ਼ਾਮਲ ਰਹੇ ਹਨ :

  • ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਟਿਡ ਅਤੇ ਦਿਨੇਸ਼ ਆਰ. ਅਗਰਵਾਲ ਇਨਫਰਾਕਾਨ ਪ੍ਰਾਈਵੇਟ ਲਿਮਟਿਡ ਵਰਗੀਆਂ ਕੰਪਨੀਆਂ ਨੇ 50-50 ਕਰੋੜ ਰੁਪਏ ਦਾ ਯੋਗਦਾਨ ਪਾਇਆ।
  • ਫਾਰਮਾਸਿਊਟੀਕਲਜ਼ ਕੰਪਨੀਆਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ, ਜਿਨ੍ਹਾਂ ’ਚ ਜ਼ਾਈਡਸ ਹੈਲਥਕੇਅਰ ਲਿਮਟਿਡ (25.05 ਕਰੋੜ ਰੁਪਏ), ਮੈਕਲਿਓਡਜ਼ ਫਾਰਮਾਸਿਊਟੀਕਲਜ਼ ਲਿਮਟਿਡ ਅਤੇ ਇੰਟਾਸ ਫਾਰਮਾਸਿਊਟੀਕਲਜ਼ ਲਿਮਟਿਡ (25 ਕਰੋੜ ਰੁਪਏ) ਸ਼ਾਮਲ ਹਨ।
  • ਅਜੰਤਾ ਫਾਰਮਾਸਿਊਟੀਕਲਜ਼ ਲਿਮਟਿਡ, ਟ੍ਰੋਇਕਾ ਤੇ ਕੈਡੀਲਾ ਨੇ 5-5 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ।

ਇਸ ਤੋਂ ਇਲਾਵਾ ਕਈ ਹੋਰ ਲੋਕਾਂ ਨੇ ਵੀ ਪਾਰਟੀ ਨੂੰ ਦਾਨ ਵਜੋਂ ਵੱਡੀ ਰਕਮ ਦਿੱਤੀ ਹੈ। ਇਨ੍ਹਾਂ ਵਿਚ ਪੰਕਜ ਕੁਮਾਰ ਸਿੰਘ ਨੇ ਸਭ ਤੋਂ ਵੱਧ 15 ਕਰੋੜ ਰੁਪਏ, ਰਮੇਸ਼ ਕੁਲਕਰਨੀ ਨੇ 12 ਕਰੋੜ ਰੁਪਏ ਅਤੇ ਸੁਨੀਲ ਵਾਚਾਨੀ ਨੇ 10 ਕਰੋੜ ਦਾ ਯੋਗਦਾਨ ਪਾਇਆ ਹੈ।

ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੂੰ 289 ਕਰੋੜ ਰੁਪਏ ਦਾ ਫੰਡ ਮਿਲਿਆ ਹੈ, ਜਿਸ ਵਿਚ ਪਰੂਡੈਂਟ ਇਲੈਕਟੋਰਲ ਟਰੱਸਟ ਦਾ ਯੋਗਦਾਨ 156.40 ਕਰੋੜ ਰੁਪਏ ਹੈ। ਇਸ ਤੋਂ ਇਲਾਵਾ 2 ਕਾਰਪੋਰੇਟ ਘਰਾਣਿਆਂ ਤੋਂ ਵੀ ਤਕਰੀਬਨ 34 ਕਰੋੜ ਰੁਪਏ ਫੰਡ ਵਜੋਂ ਪ੍ਰਾਪਤ ਹੋਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਫੇਰ…….

ਆਸਟ੍ਰੇਲੀਆ ਨੇ ਚੌਥੇ ਟੈਸਟ ‘ਚ ਭਾਰਤ ਨੂੰ ਹਰਾਇਆ, 184 ਦੌੜਾਂ ਨਾਲ ਜਿੱਤਿਆ ਮੈਚ , ਸੀਰੀਜ਼ ‘ਚ ਬਣਾਈ ਬੜ੍ਹਤ