ਟਵਿੱਟਰ ਨੇ ਵੀ ਦਿੱਤੀ PM MODI ਨੂੰ ਜਨਮਦਿਨ ਦੀ ਵਧਾਈ

ਚੰਡੀਗੜ੍ਹ, 17 ਸਤੰਬਰ 2022 – ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 72ਵਾਂ ਜਨਮ ਦਿਨ ਹੈ। ਇਸ ਮੌਕੇ PM ਮੋਦੀ ਨੂੰ ਦੇਸ਼-ਦੁਨੀਆ ਤੋਂ ਵਧਾਈ ਸੰਦੇਸ਼ ਮਿਲ ਰਹੇ ਹਨ ਅਤੇ ਉਹਨਾਂ ਨੂੰ ਚੰਗੀ ਸਿਹਤ ਤੇ ਲੰਮੀ ਉਮਰ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

PM ਮੋਦੀ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਵਧਾਈ ਦੇ ਰਿਹਾ ਹੈ। ਅਜਿਹੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ PM ਮੋਦੀ ਨੂੰ ਵੱਖਰੇ ਅੰਦਾਜ਼ ‘ਚ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਮੌਕੇ ਟਵਿੱਟਰ ਨੇ ਪੀਐੱਮ ਮੋਦੀ ਦੇ ਟਵਿੱਟਰ ਹੈਂਡਲ ਲਈ ਵਿਸ਼ੇਸ਼ ‘Birthday Balloons’ ਐਨੀਮੇਸ਼ਨ ਦਾ ਪ੍ਰਬੰਧ ਕੀਤਾ ਹੈ। ਤੁਸੀਂ ਜਿੰਨੀ ਵਾਰ ਵੀ ਪੀਐੱਮ ਮੋਦੀ ਦੇ ਟਵਿੱਟਰ ਹੈਂਡਲ ‘ਤੇ ਜਾਵੋਗੇ ਇਹ ਸਪੈਸ਼ਲ ‘Birthday Balloons’ ਦਿਖਾਈ ਦੇਣਗੇ।

ਦੱਸ ਦਈਏ ਕਿ ਇਸ ਸਮੇਂ PM ਮੋਦੀ ਦੇ ਟਵਿੱਟਰ ‘ਤੇ ਹੀ 82.5 ਮਿਲੀਅਨ ਫਾਲੋਅਰਜ਼ ਹਨ, ਯਾਨਿ ਸਵਾ ਅੱਠ ਕਰੋੜ ਲੋਕੀ ਪ੍ਰਧਾਨ ਮੰਤਰੀ ਮੋਦੀ ਨਾਲ ਟਵਿੱਟਰ ‘ਤੇ ਜੁੜੇ ਹੋਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ‘ਚ ਪੁਲਿਸ ਦੀ ਨਸ਼ੇ ਦੀ ਸਪਾਲਈ ਨੂੰ ਤੋੜਨ ਲਈ ਕੀਤਾ ਸਰਚ ਆਪ੍ਰੇਸ਼ਨ

ਮੋਹਾਲੀ ‘ਚ 20 ਸਤੰਬਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਮੈਚ, ਸਟੇਡੀਅਮ ਅਤੇ ਇਸਦੇ ਆਲੇ-ਦੁਆਲੇ ਦਾ ਏਰੀਆ ਨੋ ਫਲਾਇੰਗ ਜੋਨ ਐਲਾਨਿਆ