ਦੋ ਪੁੱਤਰਾਂ ਨੇ ਕੀਤਾ ਪਿਉ ਦਾ ਕ+ਤ+ਲ, ਫਿਰ ਭੱਠੀ ‘ਚ ਲਾ+ਸ਼ ਨੂੰ ਸਾੜਿਆ, ਦੋਵੇਂ ਗ੍ਰਿਫਤਾਰ, ਪੜ੍ਹੋ ਕੀ ਹੈ ਮਾਮਲਾ

ਪੁਣੇ, 27 ਦਸੰਬਰ 2022 – ਪੁਣੇ ਵਿੱਚ, ਦੋ ਪੁੱਤਰਾਂ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ, ਫਿਰ ਉਸਦੀ ਲਾਸ਼ ਨੂੰ ਠਿਕਾਣੇ ਲਾਉਣ ਲਈ ਸਾੜ ਦਿੱਤਾ। ਦੋਵਾਂ ਨੇ ਫਿਲਮ ਦ੍ਰਿਸ਼ਮ ਦੇਖ ਕੇ ਆਪਣੇ ਪਿਤਾ ਨੂੰ ਮਾਰਨ ਦੀ ਯੋਜਨਾ ਬਣਾਈ। ਕਤਲ ਕਰਨ ਤੋਂ ਬਾਅਦ ਉਹਨਾਂ ਨੇ ਸਨੈਕਸ ਬਣਾਉਣ ਵਾਲੀ ਮਸ਼ੀਨ ਦੀ ਭੱਠੀ ‘ਚ ਪਿਤਾ ਦੀ ਲਾਸ਼ ਨੂੰ ਸਾੜ ਦਿੱਤਾ। ਪਿੰਪਰੀ-ਚਿੰਚਵਾੜ ਪੁਲਸ ਨੇ ਕਤਲ ਦੇ 8 ਦਿਨ ਬਾਅਦ ਸ਼ੁੱਕਰਵਾਰ ਨੂੰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 2 ਦਿਨ ਦੇ ਰਿਮਾਂਡ ‘ਤੇ ਲੈ ਲਿਆ ਹੈ।

ਮ੍ਰਿਤਕ ਦਾ ਨਾਂ ਧਨੰਜੈ ਨਵਨਾਥ ਬੰਸੋਡੇ ਹੈ, ਜੋ ਆਪਣੇ ਫੂਡ ਕਾਰਨਰ ‘ਤੇ ਫਰਸਾਨ ਵੇਚਦਾ ਸੀ। ਧਨੰਜੈ ਦਾ ਵੱਡਾ ਪੁੱਤਰ ਸੁਜੀਤ (22) ਕੰਪਿਊਟਰ ਇੰਜਨੀਅਰਿੰਗ ਕਾਲਜ ਦੇ ਦੂਜੇ ਸਾਲ ਵਿੱਚ ਪੜ੍ਹਦਾ ਸੀ। ਜਦਕਿ ਦੂਜਾ ਲੜਕਾ 18 ਸਾਲ ਦਾ ਅਭਿਜੀਤ 12ਵੀਂ ਜਮਾਤ ‘ਚ ਪੜ੍ਹਦਾ ਸੀ। ਦੋਵਾਂ ਨੇ 15 ਦਸੰਬਰ ਦੀ ਰਾਤ ਨੂੰ ਪਿਤਾ ਦਾ ਕਤਲ ਕਰ ਦਿੱਤਾ, ਜਦੋਂ ਧਨੰਜੈ ਸੌਂ ਰਿਹਾ ਸੀ।

ਮਹਲੁੰਗੇ ਥਾਣਾ ਇੰਚਾਰਜ ਕਿਸ਼ੋਰ ਪਾਟਿਲ ਨੇ ਦੱਸਿਆ ਕਿ 43 ਸਾਲਾ ਧਨੰਜੈ ਦੇ ਨਾਗਪੁਰ ਦੀ ਰਹਿਣ ਵਾਲੀ ਇਕ ਔਰਤ ਨਾਲ ਸੋਸ਼ਲ ਮੀਡੀਆ ਰਾਹੀਂ ਵਿਆਹ ਤੋਂ ਬਾਹਰਲੇ ਸਬੰਧ ਸਨ। ਇਸ ਗੱਲ ਨੂੰ ਲੈ ਕੇ ਉਹ ਆਪਣੀ ਪਤਨੀ ਅਤੇ ਦੋ ਪੁੱਤਰਾਂ ਨਾਲ ਲੜਦਾ ਕਰਦਾ ਰਹਿੰਦਾ ਸੀ। ਦੂਜੇ ਪਾਸੇ ਦੋਸ਼ੀ ਪੁੱਤਰਾਂ ਦਾ ਕਹਿਣਾ ਹੈ ਕਿ ਔਰਤ ਉਹਨਾਂ ਦੇ ਪਿਤਾ ਨਾਲ ਨਾਜਾਇਜ਼ ਸਬੰਧ ਰੱਖਣ ‘ਤੇ ਅੜੀ ਹੋਈ ਸੀ, ਇਸ ਲਈ ਦੋਵੇਂ ਭਰਾਵਾਂ ਨੇ ਪਿਤਾ ਨੂੰ ਮਾਰਨ ਦਾ ਫੈਸਲਾ ਕੀਤਾ।

ਪੁਲਿਸ ਮੁਤਾਬਕ ਪਿਤਾ ਦੀ ਲਾਸ਼ ਨੂੰ ਸਾੜਨ ਤੋਂ ਬਾਅਦ ਦੋਵੇਂ ਭਰਾਵਾਂ ਨੇ ਉਸ ਦੀਆਂ ਅਸਥੀਆਂ ਅਤੇ ਹੱਡੀਆਂ ਨੂੰ ਇੰਦਰਾਣੀ ਨਦੀ ਦੇ ਕੰਢੇ ਖਿਲਾਰ ਦਿੱਤਾ। ਇਸ ਦੇ ਨਾਲ ਹੀ ਪੁਲਸ ਨੂੰ ਗੁੰਮਰਾਹ ਕਰਨ ਲਈ ਦੋਹਾਂ ਭਰਾਵਾਂ ਨੇ 19 ਦਸੰਬਰ ਨੂੰ ਮਹਲੁੰਗੇ ਪੁਲਸ ਸਟੇਸ਼ਨ ‘ਚ ਉਹਨਾਂ ਪਿਤਾ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।

ਲਾਪਤਾ ਵਿਅਕਤੀ ਦੀ ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਧਨੰਜੈ ਨੇ ਪਿਛਲੇ ਤਿੰਨ ਸਾਲਾਂ ਵਿੱਚ ਨਾਗਪੁਰ ਦੀ ਇੱਕ ਔਰਤ ਨੂੰ ਕਈ ਕਾਲਾਂ ਕੀਤੀਆਂ ਸਨ। ਪੁੱਛ-ਪੜਤਾਲ ਕਰਨ ‘ਤੇ ਔਰਤ ਨੇ ਦੱਸਿਆ ਕਿ ਧਨੰਜੈ ਨੇ ਆਪਣੀ ਜਾਨ ਨੂੰ ਖਤਰੇ ਦੀ ਜਾਣਕਾਰੀ ਉਸ ਨੂੰ ਦਿੱਤੀ ਸੀ।

ਮੁਲਜ਼ਮਾਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ), 201 (ਸਬੂਤ ਨੂੰ ਨਸ਼ਟ ਕਰਨਾ ਅਤੇ ਗਲਤ ਜਾਣਕਾਰੀ ਦੇਣਾ) ਅਤੇ 34 (ਸਾਧਾਰਨ ਇਰਾਦੇ ਨਾਲ ਕੰਮ ਕਰਨਾ) ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਖ ਗੁਰੂਆਂ ਦਾ ਬਲਿਦਾਨ ਦਿੰਦਾ ਹੈ ਭਗਤੀ ਤੋਂ ਸ਼ਕਤੀ ਦੀ ਪ੍ਰੇਰਣਾ – ਯੋਗੀ

CM ਮਾਨ ਦਿਖੇ ਆਪਣੇ ਪੁਰਾਣੇ ਅੰਦਾਜ਼ ‘ਚ !, ਪੁਰਾਣੇ ਮਿੱਤਰ ਨੂੰ ਦੇਖ ਲਾਏ ਕਾਫਲੇ ਨੂੰ ਬ੍ਰੇਕ