ਦੇਹਰਾਦੂਨ, 11 ਫਰਵਰੀ 2023 – ਉੱਤਰਾਖੰਡ ‘ਚ ਦੇਸ਼ ਦਾ ਸਭ ਤੋਂ ਸਖ਼ਤ ਨਕਲ ਵਿਰੋਧੀ ਕਾਨੂੰਨ ਲਾਗੂ ਹੋ ਗਿਆ ਹੈ, ਜਿਸ ਤਹਿਤ ਪੇਪਰ ਲੀਕ ਹੋਣ ‘ਤੇ ਦੋਸ਼ੀ ਪਾਏ ਜਾਣ ‘ਤੇ ਉਮਰ ਕੈਦ ਤੱਕ ਦੀ ਸਜ਼ਾ, ਨਕਲ ਕਰਨ ਵਾਲੇ ਨੂੰ 3 ਸਾਲ, ਨਕਲ ਨੂੰ ਕਰਵਾਉਣ ‘ਤੇ 10 ਸਾਲ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ।
ਉੱਤਰਾਖੰਡ ‘ਚ ਹੋਈ ਇੱਕ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਪੇਪਰ ਲੀਕ ਹੋਣ ਤੋਂ ਬਾਅਦ ਸਰਕਾਰ ਨੇ ਇਹ ਸਖ਼ਤ ਕਾਨੂੰਨ ਬਣਾਇਆ ਹੈ। ਜਿਸ ‘ਤੇ ਰਾਜਪਾਲ ਗੁਰਮੀਤ ਸਿੰਘ ਨੇ ਮੋਹਰ ਲਗਾਈ। ਨਵੇਂ ਕਾਨੂੰਨ ਤਹਿਤ ਪੇਪਰ ਲੀਕ ਕਰਨ ‘ਤੇ ਉਮਰ ਕੈਦ ਦੇ ਨਾਲ-ਨਾਲ 10 ਕਰੋੜ ਰੁਪਏ ਦਾ ਜੁਰਮਾਨਾ ਹੋਵੇਗਾ ਅਤੇ ਦੋਸ਼ੀ ਦੀ ਜਾਇਦਾਦ ਵੀ ਕੁਰਕ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜੇ ਅਧਿਆਪਕ ਨਕਲ ਕਰਵਾਉਂਦੇ ਫੜੇ ਗਏ ਤਾਂ ਅਧਿਆਪਕਾਂ ਨੂੰ 10 ਸਾਲ ਦੀ ਸਜ਼ਾ ਦੇ ਨਾਲ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਵੀ ਭਰਨਾ ਪਵੇਗਾ, ਜਦਕਿ ਨਕਲ ਕਰਦੇ ਫੜੇ ਗਏ ਪ੍ਰੀਖਿਆਰਥੀਆਂ ਨੂੰ 3 ਸਾਲ ਅਤੇ 5 ਲੱਖ ਰੁਪਏ ਤੱਕ ਦੀ ਸਜ਼ਾ ਹੋਵੇਗੀ।