- 14 ਜਨਵਰੀ ਨੂੰ ਲੈਣਗੇ ਐਸ ਸੋਮਨਾਥ ਦੀ ਥਾਂ
ਬੈਂਗਲੁਰੂ, 8 ਜਨਵਰੀ 2025 – ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਪੁਲਾੜ ਵਿਗਿਆਨੀ ਵੀ. ਨਰਾਇਣਨ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਪੁਲਾੜ ਵਿਭਾਗ ਦਾ ਸਕੱਤਰ ਵੀ ਬਣਾਇਆ ਗਿਆ ਹੈ। 14 ਜਨਵਰੀ ਨੂੰ ਉਹ ਇਸਰੋ ਦੇ ਮੁਖੀ ਐੱਸ. ਸੋਮਨਾਥ ਦੀ ਥਾਂ ਲੈਣਗੇ।
ਨਾਰਾਇਣਨ ਦਾ ਕਾਰਜਕਾਲ 2 ਸਾਲ ਦਾ ਹੋਵੇਗਾ। ਵਰਤਮਾਨ ਵਿੱਚ ਉਹ ਵਲਿਆਮਾਲਾ ਵਿਖੇ ਸਥਿਤ ਲਿਕਵਿਡ ਪ੍ਰੋਪਲਸ਼ਨ ਸਿਸਟਮ ਸੈਂਟਰ (LPSC) ਦੇ ਡਾਇਰੈਕਟਰ ਹਨ। ਨਰਾਇਣਨ ਕੋਲ 40 ਸਾਲ ਦਾ ਤਜਰਬਾ ਹੈ। ਉਹ ਰਾਕੇਟ ਅਤੇ ਪੁਲਾੜ ਯਾਨ ਸੰਚਾਲਨ ਵਿੱਚ ਮਾਹਰ ਹੈ।
ਇਸਰੋ ਦੇ ਮੌਜੂਦਾ ਚੇਅਰਮੈਨ ਐੱਸ. ਸੋਮਨਾਥ ਨੇ 14 ਜਨਵਰੀ 2022 ਨੂੰ ਇਸਰੋ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ। ਉਹ 3 ਸਾਲ ਦੇ ਕਾਰਜਕਾਲ ਤੋਂ ਬਾਅਦ ਸੇਵਾਮੁਕਤ ਹੋ ਰਹੇ ਹਨ। ਇਸਰੋ ਨੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਇਤਿਹਾਸ ਰਚਿਆ। ਇਸਰੋ ਨੇ ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਾਰਿਆ, ਇਸ ਦੇ ਨਾਲ ਹੀ ਧਰਤੀ ਤੋਂ 15 ਲੱਖ ਕਿਲੋਮੀਟਰ ਦੀ ਦੂਰੀ ‘ਤੇ ਲਗਰੇਂਜ ਪੁਆਇੰਟ ‘ਤੇ ਸੂਰਜ ਦਾ ਅਧਿਐਨ ਕਰਨ ਲਈ ਆਦਿਤਿਆ-ਐਲ1 ਨੂੰ ਵੀ ਭੇਜਿਆ।