- 224 ਸੀਟਾਂ ਤੋਂ ਕੁੱਲ 2614 ਉਮੀਦਵਾਰ ਚੋਣ ਮੈਦਾਨ ‘ਚ
ਕਰਨਾਟਕ, 10 ਮਈ 2023 – ਕਰਨਾਟਕ ਵਿਧਾਨ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। 224 ਸੀਟਾਂ ਤੋਂ ਕੁੱਲ 2614 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਕਰਨਾਟਕ ਦੇ ਸਾਰੇ ਜ਼ਿਲ੍ਹਿਆਂ ‘ਚ ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਲੋਕ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਰਹੇ ਹਨ।
ਆਮ ਲੋਕਾਂ ਤੋਂ ਇਲਾਵਾ ਮਸ਼ਹੂਰ ਹਸਤੀਆਂ ਅਤੇ ਸਿਆਸਤਦਾਨ ਵੀ ਵੋਟ ਪਾਉਣ ਲਈ ਆਉਣ ਲੱਗੇ ਹਨ। ਅਭਿਨੇਤਾ ਪ੍ਰਕਾਸ਼ ਰਾਜ ਸ਼ਾਂਤੀਨਗਰ ਦੇ ਸੇਂਟ ਜੋਸੇਫ ਇੰਡੀਅਨ ਸਕੂਲ ਦੇ ਪੋਲਿੰਗ ਸਟੇਸ਼ਨ ‘ਤੇ ਆਪਣੀ ਵੋਟ ਪਾਉਂਦੇ ਹੋਏ। ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਗਲੁਰੂ ਦੇ ਵਿਜੇਨਗਰ ‘ਚ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਈ।
ਯੇਦੀਯੁਰੱਪਾ ਨੇ ਆਪਣੀ ਵੋਟ ਪਾਉਣ ਤੋਂ ਪਹਿਲਾਂ ਸ਼ਿਕਾਰੀਪੁਰਾ ਵਿੱਚ ਹੁਚਰਾਇਆ ਸਵਾਮੀ ਮੰਦਰ ਅਤੇ ਰਾਘਵੇਂਦਰ ਸਵਾਮੀ ਮੱਠ ਦਾ ਦੌਰਾ ਕੀਤਾ।