ਨਵੀਂ ਦਿੱਲੀ, 25 ਅਕਤੂਬਰ 2022 – ਸੋਸ਼ਲ ਮੀਡੀਆ ਐਪ WhatsApp ਦਾ ਸਰਵਰ ਦੇਸ਼ ਭਰ ਵਿੱਚ ਡਾਊਨ ਹੋ ਗਿਆ ਹੈ। ਇੰਸਟੈਂਟ ਮੈਸੇਜਿੰਗ ਐਪ WhatsApp ਦੀਆਂ ਸੇਵਾਵਾਂ ਮੰਗਲਵਾਰ ਨੂੰ ਭਾਰਤ ਵਿੱਚ ਬੰਦ ਹੋ ਗਈਆਂ ਹਨ। ਦਰਅਸਲ ਇਹ ਡਾਊਨ ਵਟਸਐਪ ਚੈਟ ਅਤੇ ਗਰੁੱਪ ਚੈਟ ਵਿੱਚ ਦੇਖਿਆ ਜਾ ਰਿਹਾ ਹੈ।
ਯੂਜ਼ਰਸ ਨੂੰ ਵਟਸਐਪ ‘ਤੇ ਮੈਸੇਜ ਭੇਜਣ ਅਤੇ ਦੇਖਣ ‘ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਵਟਸਐਪ ਦੀਆਂ ਸੇਵਾਵਾਂ ਅੱਜ ਦੁਪਹਿਰ 12.30 ਵਜੇ ਤੋਂ ਬੰਦ ਹਨ। ਸਭ ਤੋਂ ਪਹਿਲਾਂ ਵਟਸਐਪ ਗਰੁੱਪ ਚੈਟ ‘ਚ ਮੈਸੇਜ ਕਰਨ ‘ਚ ਸਮੱਸਿਆ ਆਈ। ਹੁਣ ਯੂਜ਼ਰਸ ਆਮ ਚੈਟ ਤੋਂ ਵੀ ਮੈਸੇਜ ਨਹੀਂ ਭੇਜ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 11 ਹਜ਼ਾਰ ਤੋਂ ਵੱਧ ਯੂਜ਼ਰਸ ਨੇ ਸੋਸ਼ਲ ਮੀਡੀਆ ‘ਤੇ ਵਟਸਐਪ ਸੇਵਾਵਾਂ ਬੰਦ ਹੋਣ ਦੀ ਸ਼ਿਕਾਇਤ ਕੀਤੀ ਹੈ। ਸੁਤੰਤਰ ਟਰੈਕਿੰਗ ਪੋਰਟਲ ‘ਡਾਊਨ ਡਿਟੈਕਟਰ’ ਨੇ ਵੀ ਵਟਸਐਪ ਸੇਵਾਵਾਂ ਠੱਪ ਹੋਣ ਦੀ ਪੁਸ਼ਟੀ ਕੀਤੀ ਹੈ।