- ਲੋਕ ਵੀਡੀਓ ਬਣਾਉਂਦੇ ਰਹੇ, ਕੋਈ ਮਦਦ ਲਈ ਨਹੀ ਆਇਆ ਅੱਗੇ
ਰਾਜਸਥਾਨ, 2 ਸਤੰਬਰ 2023 – ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਧਾਰਿਆਵਾੜ ਵਿੱਚ ਇੱਕ ਔਰਤ ਦੀ ਨੰਗੀ ਕਰ ਕੇ ਪਰੇਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਪਤੀ ਨੇ ਔਰਤ ਨੂੰ ਪਿੰਡ ਵਾਲਿਆਂ ਦੇ ਸਾਹਮਣੇ 1 ਕਿਲੋਮੀਟਰ ਤੱਕ ਭਜਾਇਆ। ਘਟਨਾ 31 ਅਗਸਤ ਦੀ ਹੈ। ਸ਼ੁੱਕਰਵਾਰ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ।
ਐਸਪੀ ਅਮਿਤ ਕੁਮਾਰ ਨੇ ਦੱਸਿਆ ਕਿ ਔਰਤ ਦਾ ਵਿਆਹ ਡੇਢ ਸਾਲ ਪਹਿਲਾਂ ਹੀ ਇਸੇ ਪਿੰਡ ਦੇ ਨੌਜਵਾਨ ਨਾਲ ਹੋਇਆ ਸੀ। ਇਸ ਘਟਨਾ ‘ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਸਭਿਅਕ ਸਮਾਜ ‘ਚ ਅਜਿਹੇ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ। ਔਰਤ ਨੇ ਦੇਰ ਰਾਤ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ। ਇਸ ਵਿੱਚ 14 ਲੋਕਾਂ ਦੇ ਨਾਮ ਹਨ। ਪੁਲਸ ਨੇ ਪਤੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਔਰਤ ਦੇ ਵਿਆਹ ਤੋਂ 6 ਮਹੀਨੇ ਬਾਅਦ ਹੀ ਉਸ ਨੂੰ ਨੇੜਲੇ ਪਿੰਡ ਉਪਲਾ ਕੋਟਾ ਦੇ ਇਕ ਨੌਜਵਾਨ ਨੇ ਭਜਾ ਕੇ ਲੈ ਗਿਆ ਸੀ। ਜਦੋਂ ਔਰਤ ਇੱਕ ਸਾਲ ਬਾਅਦ ਨੌਜਵਾਨ ਨਾਲ 30 ਅਗਸਤ ਨੂੰ ਵਾਪਸ ਆਈ ਤਾਂ ਉਸ ਦੇ ਸਹੁਰੇ ਵਾਲੇ ਉਸ ਨੂੰ ਜ਼ਬਰਦਸਤੀ ਆਪਣੇ ਪਿੰਡ ਪਹਾੜਾ ਲੈ ਆਏ।
ਇਸ ਤੋਂ ਬਾਅਦ ਪਤੀ ਨੇ ਪਿੰਡ ਵਾਸੀਆਂ ਦੇ ਸਾਹਮਣੇ ਉਸ ਦੇ ਕੱਪੜੇ ਲਾਹ ਕੇ ਉਸ ਦੀ ਨੰਗੀ ਕਰਕੇ ਕੁੱਟਮਾਰ ਆਏ ਪਰੇਡ ਕੀਤੀ। ਵਾਇਰਲ ਵੀਡੀਓ ‘ਚ ਉਹ ਉੱਚੀ-ਉੱਚੀ ਰੋਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਛੱਡਣ ਦੀ ਬੇਨਤੀ ਕਰ ਰਹੀ ਹੈ। ਇਸ ਦੌਰਾਨ ਪਿੰਡ ਦੇ ਕਈ ਲੋਕ ਮੌਜੂਦ ਹੁੰਦੇ ਹਨ ਪਰ ਉਸ ਨੂੰ ਕੋਈ ਨਹੀਂ ਰੋਕਦਾ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਛੇ ਮਹੀਨੇ ਦੀ ਗਰਭਵਤੀ ਹੈ।
ਪੀੜਤਾ ਨੇ 1 ਸਤੰਬਰ ਦੀ ਰਾਤ ਨੂੰ ਧਾਰਿਆਵਾੜ ਥਾਣੇ ‘ਚ ਆਪਣੇ ਪਤੀ ਸਮੇਤ 14 ਲੋਕਾਂ ਖਿਲਾਫ ਰਿਪੋਰਟ ਦਰਜ ਕਰਵਾਈ ਸੀ। ਕਾਰਵਾਈ ਕਰਦੇ ਹੋਏ ਪੁਲਸ ਨੇ ਸ਼ੁੱਕਰਵਾਰ ਨੂੰ ਮਹਿਲਾ ਦੇ ਪਤੀ ਅਤੇ ਤਿੰਨ ਦੋਸ਼ੀਆਂ ਨੂੰ ਉਨ੍ਹਾਂ ਦੇ ਪਿੰਡ ਦੇ ਨੇੜੇ ਜੰਗਲ ‘ਚੋਂ ਗ੍ਰਿਫਤਾਰ ਕਰ ਲਿਆ। ਜਦਕਿ ਬਾਕੀ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਦੀਆਂ 6 ਟੀਮਾਂ ਬਣਾਈਆਂ ਗਈਆਂ ਹਨ।