ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੇ YouTuber ਜੋੜੇ ਨੇ ਕੀਤੀ ਖੁਦਕੁਸ਼ੀ, 7ਵੀਂ ਮੰਜ਼ਿਲ ਤੋਂ ਮਾਰੀ ਛਾਲ

ਬਹਾਦਰਗੜ੍ਹ, 13 ਅਪ੍ਰੈਲ 2024 – ਹਰਿਆਣਾ ਦੇ ਬਹਾਦਰਗੜ੍ਹ ‘ਚ ਸ਼ਨੀਵਾਰ ਸਵੇਰੇ ਇਕ ਸੁਸਾਇਟੀ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਇਕ ਨੌਜਵਾਨ ਅਤੇ ਇਕ ਮੁਟਿਆਰ ਨੇ ਸ਼ੱਕੀ ਹਾਲਾਤਾਂ ‘ਚ ਖ਼ੁਦਕੁਸ਼ੀ ਕਰ ਲਈ। ਦੋਵੇਂ ਯੂਟਿਊਬਰ ਸਨ ਅਤੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਸਨ। ਪੁਲਿਸ ਦੀ ਮੁੱਢਲੀ ਜਾਂਚ ਤੋਂ ਇਹ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ, ਪਰ ਪੁਲਿਸ ਦੀ ਜਾਂਚ ਅਜੇ ਜਾਰੀ ਹੈ।

ਮ੍ਰਿਤਕਾਂ ਦੀ ਪਛਾਣ ਗਰਵਿਤ (25) ਅਤੇ ਨੰਦਿਨੀ (22) ਵਜੋਂ ਹੋਈ ਹੈ। ਕੁਝ ਸਮਾਂ ਪਹਿਲਾਂ ਦੋਵੇਂ ਦੇਹਰਾਦੂਨ ਤੋਂ ਆਪਣੀ ਟੀਮ ਨਾਲ ਬਹਾਦਰਗੜ੍ਹ ਆਏ ਸਨ। ਦੋਵੇਂ ਵੀਡੀਓ ਬਣਾ ਕੇ ਫੇਸਬੁੱਕ ਅਤੇ ਯੂਟਿਊਬ ‘ਤੇ ਪੋਸਟ ਕਰਦੇ ਸਨ। ਇਸ ਸਮੇਂ ਉਹ ਬਹਾਦਰਗੜ੍ਹ ਸ਼ਹਿਰ ਦੀ ਰੁਹਿਲ ਰੈਜ਼ੀਡੈਂਸੀ ਸੁਸਾਇਟੀ ਦੇ ਫਲੈਟ ਨੰਬਰ 701 ਵਿੱਚ ਰਹਿ ਰਹੇ ਸੀ।

ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਗਰਵਿਤ ਸ਼ਨੀਵਾਰ ਸਵੇਰੇ ਸੋਸਾਇਟੀ ‘ਚ ਆਇਆ ਸੀ। ਇੱਥੇ ਉਸ ਨੇ ਨੰਦਨੀ ਨਾਲ ਗੱਲਬਾਤ ਕੀਤੀ। ਸਵੇਰੇ ਕਰੀਬ 6 ਵਜੇ ਦੋਵਾਂ ਦੀਆਂ ਲਾਸ਼ਾਂ ਜ਼ਮੀਨ ‘ਤੇ ਪਈਆਂ ਮਿਲੀਆਂ। ਜਦੋਂ ਉਨ੍ਹਾਂ ਨੂੰ ਸੁਸਾਇਟੀ ‘ਚ ਰਹਿੰਦੇ ਲੋਕਾਂ ਨੇ ਦੇਖਿਆ ਤਾਂ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਇਸ ਤੋਂ ਬਾਅਦ ਗਰਵਿਤ ਅਤੇ ਨੰਦਿਨੀ ਦੇ ਦੋਸਤ ਵੀ ਉੱਥੇ ਆ ਗਏ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਤੋਂ ਬਾਅਦ ਸੈਕਟਰ-6 ਥਾਣਾ ਪੁਲਸ ਪਹਿਲਾਂ ਮੌਕੇ ‘ਤੇ ਪਹੁੰਚੀ ਅਤੇ ਫਿਰ ਹਸਪਤਾਲ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। FSL ਟੀਮ ਨੂੰ ਸੂਚਿਤ ਕੀਤਾ।

ਜਾਂਚ ਅਧਿਕਾਰੀ ਜਗਬੀਰ ਸਿੰਘ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਦੇ ਨਾਲ ਰਹਿਣ ਵਾਲੇ ਨੌਜਵਾਨਾਂ ਅਤੇ ਕੁੜੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਵਾਂ ਦੇ ਪਰਿਵਾਰਾਂ ਦਾ ਪਤਾ ਲਗਾ ਕੇ ਸੂਚਿਤ ਕੀਤਾ ਜਾਵੇਗਾ। ਇਸ ਸਬੰਧੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੱਚੀ ਨੂੰ ਜ਼ਿੰਦਾ ਦਫਨਾ ਕੇ ਕਤਲ ਕਰਨ ਵਾਲੀ ਔਰਤ ਅਦਾਲਤ ਵੱਲੋਂ ਦੋਸ਼ੀ ਕਰਾਰ, 15 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ

ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਝੁਲਾਏ ਖਾਲਸਈ ਨਿਸ਼ਾਨ