ਕੋਵਿਡ ਵਾਇਰਸ ਦੇ ਲਗਾਤਾਰ ਵੱਧ ਰਹੇ ਕਹਿਰ ਵਿੱਚ ਹੁਣ ਭਾਰਤ ਅੰਦਰ ਜੀਕਾ ਵਾਇਰਸ ਨੇ ਵੀ ਪੈਰ ਪਸਾਰਨੇ ਮੁੜ ਤੋਂ ਸ਼ੁਰੂ ਕਰ ਦਿੱਤੇ ਹਨ। ਹੁਣ ਤੱਕ ਜੀਕਾ ਵਾਇਰਸ ਦੇ ਕੇਰਲ ਵਿੱਚ 14 ਮਾਮਲੇ ਸਾਹਮਣੇ ਆ ਚੁੱਕੇ ਹਨ। ਰਾਸ਼ਟਰੀ ਵਿਸ਼ਨੂੰ ਸੰਸਥਾ ਵੱਲੋਂ ਇਕੱਠੇ ਹੀ 13 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਕੇਰਲ ਵਿੱਚ ਗਰਭਵਤੀ ਮਹਿਲਾ ਵਿੱਚ ਮੱਛਰਾਂ ਤੋਂ ਆਈ ਇਸ ਬਿਮਾਰੀ ਦੀ ਪੁਸ਼ਟੀ ਕੀਤੀ ਗਈ। ਇਹ ਪ੍ਰਦੇਸ਼ ਵਿੱਚ ਜੀਕਾ ਵਾਇਰਸ ਦਾ ਪਹਿਲਾ ਮਾਮਲਾ ਸੀ ਅਤੇ ਹੁਣ ਇਸ ਮਾਮਲੇ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਇੱਕ ਵਿਸ਼ੇਸ਼ ਟੀਮ ਬਣਾਕੇ ਨਿਗਰਾਨੀ ਰੱਖੀ ਜਾ ਰਹੀ ਹੈ।
ਸੂਬਾ ਸਰਕਾਰ ਅਨੁਸਾਰ ਜਾਂਚ ਲਈ 19 ਨਮੂਨੇ ਭੇਜੇ ਗਏ ਸਨ ਜਿੰਨਾ ਵਿਚੋਂ 13 ਵਿੱਚ ਜੀਕਾ ਵਾਇਰਸ ਦੀ ਪੁਸ਼ਟੀ ਹੋਈ ਹੈ। ਜੀਕਾ ਵਾਇਰਸ ਦੇ ਲੱਛਣ ਡੇਂਗੂ ਵਾਂਗ ਹੀ ਹਨ, ਇਸ ਵਿੱਚ ਬੁਖਾਰ, ਜੋੜਾਂ ਦਾ ਦਰਦ ਅਸਹਿ ਹੋ ਜਾਂਦਾ ਹੈ। ਜੇਕਰ ਇਹ ਵਾਇਰਸ ਅੱਗੇ ਵਧਦਾ ਹੈ ਤਾਂ ਦੇਸ਼ ਦੀ ਸਿਹਤ ਸਹੂਲਤਾਵਾਂ ਵੱਲੋਂ ਮਰੀਜਾਂ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਵੇਗਾ। ਇੱਕ ਪਾਸੇ ਕੋਵਿਡ ਅਤੇ ਦੂਜੇ ਪਾਸੇ ਹੁਣ ਜੀਕਾ ਦਾ ਵਧਦਾ ਪ੍ਰਕੋਪ। ਸੂਬੇ ਦੇ ਸਿਹਤ ਮੰਤਰੀ ਵਿਣਾ ਜਾਰਜ ਨੇ ਦੱਸਿਆ ਕਿ ਜੀਕਾ ਵਾਇਰਸ ਨਾਲ ਨਜਿੱਠਣ ਲਈ ਸਾਰੀਆਂ ਯੋਜਨਾਵਾਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਇਸ ਨਾਲ ਨਜਿੱਠਿਆ ਜਾਵੇਗਾ।
ਕੇਰਲ ਵਿਚ ਜੀਕਾ ਵਾਇਰਸ ਦੀ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਹਰ ਸੰਭਵ ਸਹਾਇਤਾ ਪਹੁੰਚਾਉਣ ਦੀ ਗੱਲ ਆਖੀ ਹੈ। ਇਸ ਲਈ ਕੇਂਦਰ ਸਰਕਾਰ ਨੇ 6 ਲੋਕਾਂ ਦੀ ਇਕ ਵਿਸ਼ੇਸ਼ ਟੀਮ ਕੇਰਲ ਭੇਜੀ ਹੈ। ਕੇਂਦਰ ਦੇ ਸਿਹਤ ਵਿਭਾਗ ਨੇ ਇਸਦੀ ਜਾਣਕਰੀ ਦਿੱਤੀ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ