ਨਵੀਂ ਦਿੱਲੀ, 15 ਦਸੰਬਰ 2020 – ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਗਿਆ ਹੈ ਕਿ ਇਸ ਵਾਰ ਸਰਕਾਰ ਕਿਸਾਨ ਅੰਦੋਲਨ ਦੇ ਕਾਰਨ ਵਿੰਟਰ ਸੈਸ਼ਨ ਨਹੀਂ ਕਰ ਰਹੀ। ਨਾਲ ਹੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦੇ ਪ੍ਰਪੋਜ਼ਲ ਦਾ ਲਿਖਤੀ ਜੁਆਬਵੀ ਦੇ ਦਿੱਤਾ ਜਾਵੇਗਾ ਅਤੇ ਕੱਲ੍ਹ 16 ਦਸੰਬਰ ਤੱਕ ਚਿੱਲਾ ਬਾਰਡਰ (ਯੂਪੀ) ਨੂੰ ਵੀ ਬੰਦ ਕੀਤਾ ਜਾਵੇਗਾ।
ਕਿਸਾਨਾਂ ਦਾ ਕਹਿਣਾ ਹੈ ਕਿ ਜੇ ਇਹ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਕਿਸਾਨ ਦੀ ਹੋਂਦ ਖਤਮ ਹੋ ਜਾਵੇਗੀ। ਅਸੀਂ ਬਿੱਲਾਂ ਵਿਚ ਸੋਧ ਨਹੀਂ ਚਾਹੁੰਦੇ, ਸਗੋਂ ਕਾਨੂੰਨ ਰੱਦ ਕਰਾਉਣਾ ਚਾਹੁੰਦੇ ਹਾਂ, ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰ ਦੀ ਹਰ ਬੈਠਕ ਵਿਚ ਜਾਣ ਨੂੰ ਤਿਆਰ ਹਨ, ਪਰ ਜਿਵੇਂ ਬਿਲ ਲਿਆਂਦੇ ਓਵੇਂ ਹੀ ਵਾਪਸ ਕਰੇ ਸਰਕਾਰ।
ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ 6 ਸਾਲਾਂ ਵਿਚ ਪ੍ਰਧਾਨ ਮੰਤਰੀ ਨੇ ਕਿਸੇ ਕਿਸਾਨ ਨਾਲ ਗੱਲਬਾਤ ਨਹੀਂ ਕੀਤੀ, ਪਰ ਉਹ ਯਾਦ ਰੱਖਣ ਕਿ ਉਹ ਪ੍ਰਧਾਨ ਮੰਤਰੀ ਸਾਡੀ ਹੀ ਵੋਟ ਨਾਲ ਹੀ ਬਣੇ ਹਨ।
ਮੋਦੀ ਨੂੰ ਪਤਾ ਹੋਣਾ ਚਾਹੀਦਾ ਕਿ ਪੂਰੇ ਦੇਸ਼ ਦੇ ਕਿਸਾਨਾਂ ਨੇ ਜੰਗ ਛੇੜੀ ਹੈ, ਅਤੇ ਹੁਣ ਕਿਸਾਨਾਂ ਦੇ ਐਕਸ਼ਨ ਤੋ ਸਰਕਾਰ ਘਬਰਾਈ ਹੋਈ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਲਈ ਦੀ ਸਰਕਾਰ ਜ਼ਿੰਮੇਵਾਰ ਹੈ। ਹੁਣ ਤੱਕ 13-14 ਕਿਸਾਨ ਸ਼ਹੀਦ ਹੋ ਚੁੱਕੇ ਹਨ ਅਤੇ 20 ਦਸੰਬਰ ਨੂੰ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਸਰਕਾਰ ‘ਤੇ ਇਲਜ਼ਾਮ ਲਾਏ ਕਿ ਕਿਸਾਨ ਅੰਦੋਲਨ ਕਾਰਨ ਸਰਕਾਰ ਵਿੰਟਰ ਸੈਸ਼ਨ ਨਹੀਂ ਕਰ ਰਹੀ।