ਨਵੀਂ ਦਿੱਲੀ, 15 ਦਸੰਬਰ 2020 – ਖੇਤੀ ਕਾਨੂੰਨਾਂ ਦੇ ਵਰਿੋਧ ‘ਚ ਕਿਸਾਨਾਂ ਦਾ ਅੰਦੋਲਨ 20ਵੇਂ ਦਿਨ ‘ਚ ਪੁੱਜ ਗਿਆ ਹੈ ਅਤੇ ਕੇਂਦਰ ਸਰਕਾਰ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ ਅਤੇ ਕੇਂਦਰ ਸਰਕਾਰ ਕਿਸਾਨਾਂ ਦਾ ਅੰਦੋਲਨ ਖਤਮ ਕਰਾਉਣ ਲਈ ਅਤੇ ਇਸ ਮਸਲੇ ਦਾ ਹੱਲ ਕੱਢਣ ਲਈ ਕੱਲ੍ਹ 16 ਦਸੰਬਰ ਨੂੰ ਮੋਦੀ ਕੈਬਨਿਟ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕਰੇਗੀ।
ਮੋਦੀ ਸਰਕਾਰ ਦੇ ਮੰਤਰੀ ਲਗਾਤਰ ਆਪਸ ‘ਚ ਮੀਟਿੰਗਾਂ ਕਰ ਰਹੇ ਹਨ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਮਨਾਇਆ ਜਾ ਸਕਦੇ ਬੀਤੇ ਦਿਨੀਂ ਅਮਿਤ ਸ਼ਾਹ ਅਤੇ ਨਰੇਂਦਰ ਤੋਮਰ ਵੱਲੋਂ ਪੰਜਾਬ ਦੇ ਬੀਜੇਪੀ ਲੀਡਰਾਂ ਨਾਲ ਵੀ ਮੁਲਾਕਾਤ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਹੁਣ ਤੱਕ 5 ਮੀਟਿੰਗਾਂ ਹੋਈਆਂ ਹਨ ਅਤੇ ਸਾਰੀਆਂ ਹੀ ਬੇਸਿੱਟਾ ਰਹੀਆਂ ਹਨ। ਕੇਂਦਰ ਸਰਕਾਰ ਲਗਾਤਰ ਕਿਸਾਨਾਂ ਨੂੰ ਅਪੀਲ ਕਰ ਰਹੀ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਲਈ ਫਾਇਦੇਮੰਦ ਹਨ, ਪਰ ਕਿਸਾਨ ਤਿੰਨੇ ਹੀ ਖੇਤੀ ਕਾਨੂੰਨ ਰੱਦ ਕਰਾਉਣ ਲਈ ਅੜੇ ਹੋਏ ਹਨ।