ਨਵੀਂ ਦਿੱਲੀ, 13 ਦਸੰਬਰ – ਖੇਤੀ ਕਾਨੂੰਨਾਂ ਖਿਲਾਫ ਅੱਜ ਕਿਸਾਨਾਂ ਵਲੋਂ ਦਿੱਲੀ ਜੈਪੁਰ ਹਾਈਵੇ ਠੱਪ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਿਚਕਾਰ ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ ਹੋ ਗਿਆ ਹੈ। ਜਿਸ ਤਹਿਤ ਕਿਸਾਨ ਜੈਸਿੰਘਪੁਰਾ-ਖੇੜਾ ਬਾਰਡਰ (ਰਾਜਸਥਾਨ-ਹਰਿਆਣਾ) ਨੇੜੇ ਸ਼ਾਹਜਹਾਨਪੁਰ ਵਿਖੇ ਇਕੱਠੇ ਹੋ ਰਹੇ ਹਨ। ਜਿੱਥੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਰੇਵਾੜੀ ਬਾਰਡਰ ‘ਤੇ ਰੋਕ ਲਿਆ ਗਿਆ ਹੈ।
ਪੁਲਿਸ ਵਲੋਂ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਵੱਡੇ ਵੱਡੇ ਪੱਥਰ ਰੱਖੇ ਜਾ ਰਹੇ ਹਨ। ਹਰਿਆਣਾ ਬਾਰਡਰ ‘ਤੇ 3 ਕੰਪਨੀਆਂ ਫੋਰਸ-ਵਜਰ ਵਾਹਨ ਤਾਇਨਾਤ ਕੀਤੇ ਗਏ ਹਨ। ਕਿਸਾਨ ਚਾਹੁੰਦੇ ਹਨ ਕਿ ਮੋਦੀ ਸਰਕਾਰ ਵਲੋਂ ਪਾਸ ਖੇਤੀ ਕਾਨੂੰਨ ਰੱਦ ਕੀਤੇ ਜਾਣ।