ਨਵੀਂ ਦਿੱਲੀ, 11 ਦਸੰਬਰ 2020 – ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ਭਰ ‘ਚ ਅਜੇ ਰੇਲਾਂ ਨਹੀਂ ਰੋਕੀਆਂ ਜਾਣਗੀਆਂ ਅਤੇ ਜਥੇਬੰਦੀਆਂ ਵੱਲੋਂ ਐਲਾਨੇ ਹੋਰ ਕਿਸੇ ਵੀ ਪ੍ਰੋਗਰਾਮ ‘ਚ ਕੋਈ ਤਬਦੀਲੀ ਨਹੀਂ ਹੈ। ਬੀ ਜੇ ਪੀ ਆਗੂਆਂ ਦਾ ਘੇਰਾਓ ਕੀਤਾ ਜਾਵੇਗਾ, ਟੋਲ ਪਲਜ਼ਿਆਂ ‘ਤੇ ਕਿਸੇ ਵੀ ਗੱਡੀਆਂ ਦੇ ਲੰਘਣ ‘ਤਟ ਪੈਸੇ ਨਹੀਂ ਵਸੂਲਣ ਦਿੱਤੇ ਜਾਣਗੇ, ਡੀ ਸੀ ਦਫਤਰ ਘੇਰੇ ਜਾਣਗੇ ਅਤੇ ਰਿਲਾਇੰਸ ਦਾ ਬਾਕੀਕਾਟ ਅਤੇ ਉਨ੍ਹਾਂ ਦੇ ਮਾਲਾਂ ਦਾ ਘੇਰਾਓ ਕੀਤਾ ਜਾਵੇਗਾ, ਦਿੱਲੀ-ਜੈਪੁਰ ਹਾਈਵੇਅ ਨੂੰ ਵੀ ਜਾਮ ਕੀਤਾ ਜਾਵੇਗਾ। ਉੱਥੇ ਹੀ ਉਨ੍ਹਾਂ ਕਿਹਾ ਕਧਿਰਨੇ ‘ਚ ਲੱਗੇ ਪੋਸਟਰਾਂ ਨਾਲ ਉਨ੍ਹਾਂ ਦਾ ਕੋਈ ਵੀ ਸਬੰਧ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗੱਲਬਾਤ ਬੰਦ ਕੀਤੀ ਗਈ ਹੈ ਜੇ ਸਰਕਾਰ ਉਨ੍ਹਾਂ ਨੂੰ ਗੱਲਬਾਤ ਲਈ ਸੱਦਾ ਦਿੰਦੀ ਹੈ ਤਾਂ ਉਹ ਜ਼ਰੂਰ ਜਾਣਗੇ ਅਤੇ ਗੱਲਬਾਤ ਕਰਨਗੇ, ਪਰ ਉਨ੍ਹਾਂ ਵੱਲੋਂ ਸਰਕਾਰ ਨੂੰ ਕੋਈ ਵੀ ਸੱਦਾ ਨਹੀਂ ਭੇਜਿਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧਰਨਾ ਸ਼ਾਂਤਮਈ ਸੀ ਅਤੇ ਹੈ ਅਤੇ ਰਹੇਗਾ।