ਨਵੀਂ ਦਿੱਲੀ, 4 ਮਾਰਚ 2021 – ਲੇਬਰ ਕਾਰਕੁਨ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਅੱਜ ਜੇਲ੍ਹ ‘ਚੋਂ ਰਿਹਾਅ ਹੋ ਗਏ ਹਨ। ਸ਼ਿਵ ਕੁਮਾਰ ਨੂੰ ਅੱਜ ਤੀਜੇ ਮਾਮਲੇ ‘ਚ ਸੋਨੀਪਤ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ। ਉਸ ਨੂੰ ਦੋ ਮਾਮਲਿਆਂ ‘ਚ ਪਹਿਲਾਂ ਹੀ 3 ਮਾਰਚ ਨੂੰ ਜ਼ਮਾਨਤ ਮਿਲ ਗਈ ਸੀ। ਦੱਸਣਯੋਗ ਹੈ ਕਿ ਸ਼ਿਵ ਕੁਮਾਰ ਮਜ਼ਦੂਰ ਅਧਿਕਾਰ ਸੰਗਠਨ ਦਾ ਪ੍ਰਧਾਨ ਹੈ ਅਤੇ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਦੇ ਕੁਝ ਦਿਨਾਂ ਬਾਅਦ 16 ਜਨਵਰੀ ਨੂੰ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।