ਨਵਜੋਤ ਸਿੱਧੂ ਨੇ ਫਿਰ ਕੀਤਾ ਟਵੀਟ, ਪੜ੍ਹੋ ਇਸ ਵਾਰ ਕੀ ਕਿਹਾ ?

ਚੰਡੀਗੜ੍ਹ, 23ਅਪ੍ਰੈਲ 2021 – ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੜ ਟਵੀਟ ਧਮਾਕਾ ਕੀਤਾ ਹੈ। ਜਿਸ ‘ਚ ਉਹਨਾਂ ਵੱਲੋਂ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਵੱਲੋਂ ਕੀਤੇ ਇਸ ਟਵੀਟ ਦਾ ਸੇਕ ਸਿੱਧਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਿਆ ਹੈ।

ਸਿੱਧੂ ਨੇ ਟਵੀਟ ਕਰਕੇ ਕੈਪਟਨ ਸਰਕਾਰ ਦਾ ਨਾਂ ਲਏ ਬਗੈਰ ਕਿਹਾ, “ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ? ਆਪਣੀ ਜ਼ਿੰਮੇਵਾਰੀ ਕਿਸੇ ਸਿਰ ਮੜ੍ਹਣੀ ਤੇ ਕੇਵਲ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਣਾਉਣ ਦਾ ਮਤਲਬ ਹੈ, ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥਾਂ ‘ਚ ਨਹੀਂ ਹੈ…ਫਿਰ AG ਦੀ ਲਗਾਮ ਕਿਸ ਦੇ ਹੱਥ ਹੈ ? ਜ਼ੁੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਵਿੱਚ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ਼ ਪਿਆਦੇ ਹਨ।”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

35 ਸਾਲਾਂ ਬਾਅਦ ਪਰਿਵਾਰ ‘ਚ ਜੰਮੀ ਧੀ, 5 ਲੱਖ ਖਰਚ ਹੈਲੀਕਾਪਟਰ ‘ਚ ਲਿਆਂਦੀ ਘਰ

ਬਾਜਵਾ ਵੱਲੋਂ ਤਸਵੀਰਾਂ ਰਾਹੀਂ ਕਿਤਾਬਾਂ ਦੀ ਮਹੱਤਤਾ ਨੂੰ ਪੇਸ਼ ਕਰਦੀ ਕਿਤਾਬ ਦੀ ਘੁੰਢ ਚੁੱਕਾਈ