ਨਿਊਯਾਰਕ ‘ਚ ਹੋਏ ਭਿਆਨਕ ਕਾਰ ਹਾਦਸੇ ‘ਚ 5 ਦੀ ਮੌਤ

ਨਿਊਯਾਰਕ, 24 ਦਸੰਬਰ 2020 – ਨਿਊਯਾਰਕ ਦੇ ਯੋਂਕਰਸ ਵਿੱਚ ਮੰਗਲਵਾਰ ਦੀ ਰਾਤ ਨੂੰ ਦੋ ਕਾਰਾਂ ਵਿਚਕਾਰ ਹੋਈ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਰਾਤ ਦੇ ਤਕਰੀਬਨ 9:30 ਵਜੇ ਕਲਵਰ ਸਟ੍ਰੀਟ ਨੇੜੇ ਰਿਵਰਡੇਲ ਐਵੇਨਿਊ ‘ਤੇ ਹੋਇਆ। ਇਸ ਹਾਦਸੇ ਵਿੱਚ ਇੱਕ ਤੇਜ਼ ਰਫਤਾਰ ਕਾਰ ਨੇ ਇੱਕ ਹੋਰ ਵਾਹਨ ਜਿਸ ਵਿੱਚ ਚਾਰ ਲੋਕ ਸਵਾਰ ਸਨ, ਨਾਲ ਟਕਰਾ ਗਈ ਅਤੇ ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੂਜੀ ਕਾਰ ਟੁਕੜਿਆਂ ਵਿੱਚ ਵੰਡੀ ਗਈ। ਇਸ ਘਟਨਾ ਵਿੱਚ ਇੱਕ ਕਾਰ ਦੇ ਚਾਰਾਂ ਵਿਅਕਤੀਆਂ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਦੂਜੀ ਕਾਰ ਦੇ ਡਰਾਈਵਰ ਨੂੰ ਜੈਕੋਬੀ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਉਸਦੀ ਵੀ ਮੌਤ ਹੋ ਗਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰੀਕਾ ਦੀ ਇੱਕ ਚਰਚ ‘ਚ ਹੋਏ ਸਮਾਗਮ ‘ਚ ਸ਼ਾਮਿਲ ਹੋਏ 97 ਵਿਅਕਤੀਆਂ ਨੂੰ ਹੋਇਆ ਕੋਰੋਨਾ

ਨਿਊਜ਼ੀਲੈਂਡ ‘ਚ ਹਰਨੇਕ ਨੇਕੀ ‘ਤੇ ਹਮਲਾ, ਕਿਸਾਨ ਅੰਦੋਲਨ ‘ਤੇ ਕੀਤੀ ਸੀ ਟਿੱਪਣੀ