ਨਵੀਂ ਦਿੱਲੀ, 17 ਜੂਨ 2021 – OnePlus ਨੇ ਕੀਤਾ ਆਪਣਾ ਸਭ ਤੋਂ ਸਸਤਾ 5G ਸਮਾਰਟਫੋਨ ਨੋਰਡ ਸੀਰੀਜ਼ ਦਾ Nord CE 5G ਲਾਂਚ ਕੀਤਾ ਹੈ। ਕੰਪਨੀ ਵੱਲੋਂ ਲਾਂਚ ਕੀਤਾ ਗਿਆ ਇਹ ਨੋਰਡ ਸੀਰੀਜ਼ ਦਾ ਦੂਜਾ ਫੋਨ ਹੈ ਜੋ ਕਿ ਪਹਿਲੇ ਫੋਨ ਤੋਂ ਸਸਤਾ ਹੈ। ਨੋਰਡ ਸੀਰੀਜ਼ ਦਾ ਪਹਿਲਾ ਫੋਨ ਜੁਲਾਈ 2020 ’ਚ ਵਨਪਲੱਸ ਨੋਰਡ ਨਾਂ ਨਾਲ ਲਾਂਚ ਕੀਤਾ ਗਿਆ ਸੀ।
Nord CE 5G ਫੋਨ 239.99 ਡਾਲਰ (ਕਰੀਬ 17,600 ਰੁਪਏ) ‘ਚ ਮਿਲੇਗਾ। ਫੋਨ ਨੂੰ ਫਿਲਹਾਲ ਅਮਰੀਕਾ ’ਚ ਲਾਂਚ ਕੀਤਾ ਗਿਆ ਹੈ। ਇਸ ਦੀ ਵਿਕਰੀ ਵਨਪਲੱਸ ਦੀ ਸਾਈਟ ’ਤੇ 25 ਜੂਨ ਤੋਂ ਹੋਵੇਗੀ। ਇਹ ਫੋਨ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਨਾਲ ਮਿਲੇਗਾ ਅਤੇ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕੇਗਾ। ਫੋਨ ਦੀ ਡਿਸਪਲੇਅ ’ਚ 6.49 ਇੰਚ ਫੁਲ ਐੱਚ.ਡੀ. ਪਲੱਸ ਹੈ। ਫੋਨ ’ਚ ਕੁਆਲਕਾਮ ਦਾ ਸਭ ਤੋਂ ਸਸਤਾ 5ਜੀ ਚਿਪਸੈੱਟ 480 ਪ੍ਰੋਸੈਸਰ ਦਿੱਤਾ ਗਿਆ ਹੈ।
ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਅਤੇ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ, ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਤੀਜਾ 2 ਮੈਗਾਪਿਕਸਲ ਦਾ ਮੋਨੋਕ੍ਰੋਮ ਸੈਂਸਰ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ’ਚ 5000mAh ਦੀ ਬੈਟਰੀ ਮਿਲੇਗੀ।