ਕਵੀ ਤੇ ਵਿਦਵਾਨ ਧਰਮਾਂ ਦੇ ਨਾਮ ‘ਤੇ ਵੰਡੀਆਂ ਪਾਉਣ ਵਾਲਿਆਂ ਦੇ ਖਿਲਾਫ ਅਵਾਜ਼ ਬੁਲੰਦ ਕਰਨ – ਪਾਤਰ

  • ਕਵੀ ਤੇ ਵਿਦਵਾਨ ਧਰਮਾਂ ਦੇ ਨਾਮ ‘ਤੇ ਵੰਡੀਆਂ ਪਾਉਣ ਵਾਲਿਆਂ ਦੇ ਖਿਲਾਫ ਅਵਾਜ਼ ਬੁਲੰਦ ਕਰਨ ਅਤੇ ਸਭ ਧਰਮਾਂ ਦੇ ਰਾਖੇ ਗੁਰੂ ਤੇਗ਼ ਬਹਾਦਰ ਜੀ ਦੇ ਸੰਦੇਸ਼ ‘ਤੇ ਪਹਿਰਾ ਦੇਣ: ਸੁਰਜੀਤ ਪਾਤਰ
  • ਪੰਜਾਬ ਕਲਾ ਪਰਿਸ਼ਦ ਵਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤ੍ਰੈ-ਭਾਸ਼ੀ ਕਵੀ ਦਰਬਾਰ ਦਾ ਅਯੋਜਨ

ਚੰਡੀਗੜ੍ਹ, 13 ਫਰਵਰੀ 2021 – ਪੰਜਾਬ ਕਲਾ ਪਰਿਸ਼ਦ ਵਲੋਂ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਕਲਾ ਪਰਿਸ਼ਦ ਵਲੋਂ ਆਨ ਲਾਈਨ ਤ੍ਰੈ-ਭਾਸ਼ੀ ਰਾਸ਼ਟਰੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਨੌਂ ਕਵੀਆਂ ਨੇ ਭਾਗ ਲਿਆ ਜਿੰਨਾਂ ਨੇ ਹਿੰਦੀ, ਪੰਜਾਬੀ ਅਤੇ ਉਰਦੂ ਵਿਚ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।

ਕਵੀ ਦਰਬਾਰ ਦਾ ਉਦਘਟਨ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤਾ। ਇਸ ਮੌਕੇ ਉਦਘਾਟਨੀ ਸ਼ਬਦ ਬੋਲਦਿਆਂ ਡਾ. ਪਾਤਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ ਅਤੇ ਲਾਸਾਨੀ ਸ਼ਹਾਦਤ ਦੀ ਮਹੱਤਤਾ ਅੱਜ ਦੇ ਦੌਰ ਵਿਚ ਹੋਰ ਵੀ ਵੱਧ ਗਈ ਹੈ, ਜਦੋਂ ਧਰਮਾਂ ਦੇ ਨਾਮ ‘ਤੇ ਪਾਈਆਂ ਜਾ ਰਹੀਆਂ ਵੰਡੀਆਂ ਕਾਰਨ ਕਈ ਧਰਮਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਰਾਜਨੀਤਕ ਲੋਕ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਖਾਤਰ ਧਰਮ ਦੇ ਨਾਮ ‘ਤੇ ਵੰਡੀਆਂ ਪਾ ਕੇ ਨਫਰਤ ਫੈਲਾਅ ਰਹੇ ਹਨ।

ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਸਰਬ ਧਰਮ ਦੇ ਰਾਖੇ ਅਤੇ ਹਿੰਦ ਦੀ ਚਾਦਰ ਤੌਰ ‘ਤੇ ਜਾਣਿਆਂ ਜਾਂਦਾ ਹੈ, ਜਿੰਨਾਂ ਨੇ ਲਿਤਾੜੇ ਹੋਏ ਲੋਕਾਂ ਦੀ ਹੋਂਦ ਨੂੰ ਬਚਾਉਣ ਲਈ ਲਸਾਨੀ ਕੁਰਬਾਨੀ ਦਿੱਤੀ ਸੀ। ਡਾ. ਪਾਤਰ ਨੇ ਸੱਦਾ ਦਿੱਤਾ ਕਿ ਅਜਿਹੇ ਦੌਰ ਵਿਚ ਵਿਦਵਾਨਾਂ ਅਤੇ ਕਵੀਆਂ ਦੀ ਜਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਉਹ ਸ੍ਰੀ ਗੁਰੁ ਤੇਗ ਬਹਾਦਰ ਵਲੋਂ ਹੱਕ ਸੱਚ ਅਤੇ ਅਣਖ ਨਾਲ ਜਿਉਣ ਅਤੇ ਸਭ ਧਰਮਾਂ ਦੀ ਕਦਰ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਬਾਰੇ ਅਵਾਜ ਬੁਲੰਦ ਕਰਨ।

ਪੰਜਾਬ ਕਲਾ ਪਰਿਸ਼ਦ ਵਲੋਂ ਮੰਚ ਸੰਚਾਲਨ ਕਰਦਿਆਂ ਨਿੰਦਰ ਘੁਗਿਆਣਵੀ ਨੇ ਇਸ ਕਵੀ ਦਰਬਾਰ ਵਿਚ ਸ਼ਾਮਲ ਕਵੀਆਂ ਦੀ ਜਾਣ ਪਛਾਣ ਕਰਵਾਈ। ਕਵੀ ਦਰਬਾਰ ਦੌਰਾਨ ਮਹਿਕ ਭਾਰਤੀ ਨੇ ਆਪਣੀ ਕਵਿਤਾ- “ਦਇਆ ਧਰਮ ਸਚ ਦੀ ਪਛਾਣ ਹੋ ਗਿਆ, ਗੁਰੂ ਤੇਗ ਗੁਰੂ ਧਰਮ ਸੇ ਕੁਰਬਾਨ ਹੋ ਗਿਆ“ ਨਾਲ ਸ਼ੁਰੂਆਤ ਕੀਤੀ। ਇਸ ਬਾਅਦ ਡਾ. ਰਵਿੰਦਰ ਬਟਾਲਾ ਨੇ “ਇਕ ਫਿਕਰੇ ਦੀ ਤਾਕਤ“ ਕਵਿਤਾ ਪੇਸ਼ ਕੀਤੀ। ਉਰਦੂ ਸ਼ਾਇਰਾ ਡਾ. ਰੁਬੀਨਾ ਸ਼ਬਨਮ ਨੇ “ਕਿਆ ਮੁਬਾਰਕ ਥੀ ਘੜੀ ਤੇਰਾ ਹੂਆ ਜਨਮ“ ਪੇਸ਼ ਕੀਤੀ। ਅੰਬਾਲਾ ਤੋਂ ਡਾ. ਸੁਦਰਸ਼ਨ ਗਾਸੋ, ਕਸ਼ਿਸ਼ ਹੁਸ਼ਿਆਰਪੁਰੀ, ਪ੍ਰੋ. ਜਗਮੋਹਨ ਸਿੰਘ ਉਦੈ, ਜਸਪ੍ਰੀਤ ਕੌਰ ਫਲਕ, ਦਿੱਲੀ ਤੋਂ ਡਾ. ਵਨੀਤਾ ਅਤੇ ਮਾਲੇਰਕੋਟਲਾ ਤੋਂ ਡਾ. ਨਦੀਮ ਅਹਿਮਦ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਨਿੰਦਰ ਘੁਗਿਆਣਵੀ ਨੇ ਯਮਲਾ ਜੱਟ ਦਾ ਅਮਰ ਗੀਤ “ਤੇਗ ਦੇ ਦੁਲਾਰੇ ਵਾਹ ਵਾਹ ਤੇਰੀਆਂ ਕਹਾਣੀਆਂ“ ਸੁਣਾਇਆ।

ਕਵੀ ਦਰਬਾਰ ਦੇ ਅੰਤ ਵਿਚ ਡਾ. ਪਾਤਰ ਨੇ ਆਪਣੀ ਕਵਿਤਾ “ਜਿਸ ਤੇਗ ਦੇ ਘਾਟ ਗੁਰੂ ਉਤਰੇ, ਉਸ ਤੇਗ ਤੋਂ ਖੂਨ ਨਹੀਂ ਸੁਕਦਾ“ ਪੇਸ਼ ਕਰਦਿਆਂ ਸਾਰੇ ਕਵੀਆਂ ਦਾ ਧੰਨਵਾਦ ਕੀਤਾ।

ਇਹ ਕਵੀ ਦਰਬਾਰ ਆਨਲਾਈਨ ਕਰਵਾਇਆ ਗਿਆ ਜੋ ਪੰਜਾਬ ਕਲਾ ਪ੍ਰੀਸ਼ਦ ਦੇ ਯੂ-ਟਿਊਬ ਚੈਨਲ ‘ਤੇ ਜਾ ਕੇ ਦੇਖਿਆ ਜਾ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪ੍ਰਸ਼ਾਸਨ ਵੱਲੋਂ ਐਮ ਸੀ ਚੋਣਾਂ ਲਈ ਤਿਆਰੀਆਂ ਮੁਕੰਮਲ, ਕੱਲ੍ਹ 14 ਫਰਵਰੀ ਨੂੰ ਪੈਣਗੀਆਂ ਵੋਟਾਂ

ਲੁਧਿਆਣਾ ‘ਚ 7 ਸਾਲ ਦੀ ਬੱਚੀ ਦੇ ਬਲਾਤਕਾਰ ਦੇ ਮਾਮਲੇ ਵਿੱਚ ਬਣਾਈ ਗਈ ਐਸ ਆਈ ਟੀ