ਟਰਾਂਟੋ, 23 ਜੂਨ 2021 – ਟੋਰਾਂਟੋ ਪੁਲਿਸ ਵੱਲੋਂ ਆਪਣੇ 6 ਮਹੀਨੇ ਚੱਲੇ ‘Project Brisa’ ਤਹਿਤ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ 20 ਜਣਿਆਂ ਨੂੰ 1,000 ਕਿੱਲੋ ਤੋਂ ਵੱਧ ਦੇ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ‘ਚ ਜ਼ਿਆਦਾਤਰ ਪੰਜਾਬੀ ਹਨ। ਟੋਰਾਂਟੋ ਪੁਲਿਸ ਨੇ ਐਲਾਨ ਕੀਤਾ ਹੈ ਕਿ ਉਸਨੇ ’ਪ੍ਰਾਜੈਕਟ ਬ੍ਰਿਸਤਾ’ ਤਹਿਤ ਹੁਣ ਤੱਕ ਦੀ ਸਭ ਤੋਂ ਵੱਡੀ 61 ਮਿਲੀਅਨ ਡਾਲਰ ਤੋਂ ਵੱਧ ਦੀ ਨਸ਼ਿਆਂ ਦੀ ਖੇਪ ਫੜੀ ਹੈ ਤੇ 20 ਮੁਲਜ਼ਮ ਗ੍ਰਿਫਤਾਰ ਕੀਤੇ ਹਨ ਜਦਕਿ 2 ਫਰਾਰ ਹਨ।
ਪੁਲਸ ਵੱਲੋਂ ਚਲਾਏ ਗਏ ਆਪਣੇ 6 ਮਹੀਨੇ ਚੱਲੇ ਪ੍ਰੋਜੈਕਟ ਤਹਿਤ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ 1000 ਕਿਲੋ ਤੋਂ ਉਪਰ ਦੇ ਨਸ਼ੇ ‘ਚ 444 ਕਿਲੋ ਕੋਕੀਨ, 182 ਕਿਲੋ ਕ੍ਰਿਸਟਲ ਮਿੱਥ, 427 ਕਿਲੋ ਭੰਗ, 9 ਲੱਖ 66 ਹਜ਼ਾਰ 20 ਕੈਨੇਡੀਅਨ ਡਾਲਰ ਅਤੇ ਇਕ ਗੰਨ, 21 ਵਹੀਕਲ ਜਿਸ ਵਿਚ 5 ਟ੍ਰੈਕਟਰ ਟਰੈਲਰ ਵੀ ਸ਼ਾਮਲ ਹਨ, ਬਰਾਮਦ ਕੀਤੇ ਹਨ। ਪੁਲਿਸ ਨੇ ਕੁਲ 182 ਚਾਰਜ ਲਾਏ ਹਨ। ਜ਼ਿਕਰਯੋਗ ਹੈ ਕਿ ਇਹ ਆਪ੍ਰੇਸ਼ਨ ਨਵੰਬਰ 2020 ਵਿਚ ਸ਼ੁਰੂ ਹੋਇਆ ਸੀ।