‘ਆਪ’ ਤੇ ਕੁਲਵੰਤ ਸਿੰਘ ਦਾ ਆਜ਼ਾਦ ਗਰੁੱਪ ਮਿਲਕੇ ਲੜਨਗੇ ਮੋਹਾਲੀ ਨਗਰ ਨਿਗਮ ਦੀਆਂ ਚੋਣਾਂ

  • ਸਾਰੀਆਂ 50 ਸੀਟਾਂ ਉਤੇ ਦੋਵੇਂ ਸਾਂਝੇ ਉਮੀਦਵਾਰ ਖੜ੍ਹੇ ਕਰਨਗੇ

ਚੰਡੀਗੜ੍ਹ, 29 ਜਨਵਰੀ 2021 – ਮੋਹਾਲੀ ਨਗਰ ਨਿਗਮ ਦੀਆਂ ਚੋਣਾਂ ਲਈ ਅੱਜ ਆਮ ਆਦਮੀ ਪਾਰਟੀ ਨੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਨਾਲ ਮਿਲਕੇ ਚੋਣ ਲੜਨ ਦਾ ਐਲਾਨ ਕੀਤਾ ਹੈ। ਪਾਰਟੀ ਹੈੱਡਕੁਆਟਰ ਤੋਂ ਪਾਰਟੀ ਨੇ ਅਧਿਕਾਰਤ ਤੌਰ ਉੱਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਆਜ਼ਾਦ ਗਰੁੱਪ ਮੋਹਾਲੀ ਨਾਲ ਮਿਲਕੇ ਲੜੀਆਂ ਜਾਣਗੀਆਂ। ਪਾਰਟੀ ਨੇ ਕਿਹਾ ਕਿ ਸਾਰੀਆਂ 50 ਸੀਟਾਂ ਉੱਤੇ ਸਾਂਝੇ ਉਮੀਦਵਾਰ ਚੋਣ ਲੜਨਗੇ।

ਪਾਰਟੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਵਿੱਚ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੂਰ ਕਰਨ ਦੇ ਮਕਸਦ ਨਾਲ ਇਹ ਸਮਝੌਤਾ ਕੀਤਾ ਗਿਆ ਹੈ ਕਿ ਇਕ ਇਮਾਨਦਾਰ, ਪੜ੍ਹੇ ਲਿਖੇ ਵਿਅਕਤੀ ਦੇ ਆਜ਼ਾਦ ਗਰੁੱਪ ਨਾਲ ਮਿਲਕੇ ਨਿਗਮ ਦੀਆਂ ਚੋਣਾਂ ਲੜੀਆਂ ਜਾਣ।

ਪ੍ਰੈਸ ਬਿਆਨ ‘ਚ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਨੇ ਸੱਤਾ ਵਿੱਚ ਰਹਿੰਦੇ ਹੋਏ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਆਪਣੇ ਚਹੇਤਿਆਂ ਅਤੇ ਆਪਣੀਆਂ ਜੇਬਾਂ ਭਰਨ ਲਈ ਕੰਮ ਕੀਤਾ ਹੈ। ਬਿਆਨ ‘ਚ ਕਿਹਾ ਕਿ ਸਾਡਾ ਇਕੋ ਇਕ ਨਿਸ਼ਾਨਾ ਹੈ ਕਿ ਲੋਕਾਂ ਲਈ ਕੰਮ ਕਰਨ ਵਾਲਿਆਂ ਨੂੰ ਅੱਗੇ ਲਿਆਂਦਾ ਜਾਵੇ। ਇਹ ਵੀ ਕਿਹਾ ਕਿ ਮੋਹਾਲੀ ਤੋਂ ਕੈਬਨਿਟ ਮੰਤਰੀ ਹੁੰਦੇ ਹੋਏ ਵੀ ਸ਼ਹਿਰ ਵਿੱਚ ਹੋਣ ਵਾਲੇ ਕੰਮਾਂ ਨੂੰ ਰੋਕਿਆ ਜਾ ਰਿਹਾ ਹੈ। ਬਿਆਨ ‘ਚ ਕਿਹਾ ਕਿ ਪਾਰਟੀ ਲਈ ਇਹ ਮੁੱਖ ਟੀਚਾ ਹੈ ਕਿ ਨਗਰ ਨਿਗਮ ਵਿੱਚ ਰਵਾਇਤੀ ਪਾਰਟੀਆਂ ਨੂੰ ਸੱਤਾ ਤੋਂ ਰੋਕਿਆ ਜਾਵੇ ਅਤੇ ਇਮਾਨਦਾਰ ਤੇ ਪੜ੍ਹੇ ਲਿਖੇ ਵਿਆਕਤੀਆਂ ਨੂੰ ਜਿਤਾਇਆ ਜਾਵੇ ਤਾਂ ਜੋ ਲੋਕਾਂ ਦੇ ਬਿਨਾਂ ਕਿਸੇ ਪੱਖਪਾਤ ਕੰਮ ਹੋਣ ਅਤੇ ਸ਼ਹਿਰ ਦਾ ਵਿਕਾਸ ਹੋਵੇ।

‘ਆਪ’ ਨੇ ਬਿਆਨ ਵਿੱਚ ਕਿਹਾ ਕਿ ਜਦੋਂ ਤੋਂ ਸੱਤਾ ਵਿੱਚ ਕਾਂਗਰਸ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਕਾਂਗਰਸ ਆਗੂਆਂ ਨੇ ਨਿਗਮ ਦੇ ਕੰਮਾਂ ਵਿੱਚ ਰੁਕਾਵਟ ਪਾਈ ਹੈ। ਸ਼ਹਿਰ ਵਿੱਚ ਹੋਣ ਵਾਲੇ ਕਈ ਵਿਕਾਸ ਦੇ ਕੰਮਾਂ ਦੀਆਂ ਫਾਇਲਾਂ ਸਰਕਾਰੀ ਦਫ਼ਤਰਾਂ ਵਿੱਚ ਰੋਕੀਆਂ ਗਈਆਂ ਜਿਨ੍ਹਾਂ ਨਾਲ ਲੋਕਾਂ ਦੀਆਂ ਅਨੇਕਾਂ ਮੁਸ਼ਕਲਾਂ ਦੂਰ ਹੋਣੀਆਂ ਸਨ। ਸ਼ਹਿਰ ਵਿੱਚ ਕਾਂਗਰਸ ਪਾਰਟੀ ਵੱਲੋਂ ਰੋਕੇ ਗਏ ਕੰਮਾਂ ਨੂੰ ਸਿਰੇ ਚੜਾਉਣ ਅਤੇ ਸ਼ਹਿਰ ਦੇ ਵਿਕਾਸ ਦੇ ਨਿਸ਼ਾਨੇ ਨੂੰ ਮੁੱਖ ਰੱਖਕੇ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਨਾਲ ਮਿਲਕੇ ਮੋਹਾਲੀ ਨਗਰ ਨਿਗਮ ਦੀਆਂ ਚੋਣਾਂ ਲੜੀਆਂ ਜਾਣ। ਪਾਰਟੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਯੋਗ, ਪੜ੍ਹੇ ਲਿਖੇ ਅਤੇ ਇਮਾਨਦਾਰ ਉਮੀਦਵਾਰਾਂ ਨੂੰ ਆਪਣੀ ਵੋਟ ਪਾਕੇ ਕੌਂਸਲਰ ਚੁਣਨ ਤਾਂ ਜੋ ਸ਼ਹਿਰ ਦੇ ਵਿਕਾਸ ਲਈ ਕੰਮ ਕੀਤਾ ਜਾ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਥਾਨਕ ਸਰਕਾਰਾਂ ਚੋਣ ਲਈ ‘ਆਪ’ਨੇ 57 ਥਾਵਾਂ ਉੱਤੇ 223 ਉਮੀਦਵਾਰਾਂ ਹੋਰ ਐਲਾਨੇ

ਕਿਸਾਨ ਆਗੂਆਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਨਾ ਪੂਰੀ ਤਰ੍ਹਾਂ ਗਲਤ: ਕੈਪਟਨ