ਆਪਣੀਆਂ ਧਾਂਦਲੀਆਂ ਆਪ ਹੀ ਖੋਦ ਰਿਹਾ ਬੋਖਲਾਇਆ ਹੋਇਆ ਸੁਖਬੀਰ ਬਾਦਲ : ਸਰਕਾਰੀਆ

ਸਾਬਕਾ ਉਪ ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਵੱਖ ਵੱਖ ਥਾਵਾਂ ‘ਤੇ ਜਾ ਕੇ ਨਜਾਇਜ਼ ਖਣਨ ਵਾਲਿਆਂ ਦਾ ਪਰਦਾਫ਼ਾਸ਼ ਕਰਨ ਦੀ ਮੁਹਿੰਮ ਚਲਾਈ ਹੋਈ ਹੈ। ਇਸੇ ਨੂੰ ਲੈ ਕੇ ਮੌਜੂਦਾ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸੁਖਬੀਰ ਸਿੰਘ ਬਾਦਲ ’ਤੇ ਤਨਜ਼ ਕੱਸਿਆ। ਸਰਕਾਰੀਆ ਨੇ ਕਿਹਾ ਹੈ ਕਿ ਸਿਆਸੀ ਸਾਖ ਗੁਆ ਚੁੱਕਣ ਤੋਂ ਬਾਅਦ ਹੁਣ ਸਸਤੀ ਸ਼ੋਹਰਤ ਖੱਟਣ ਲਈ ਜਿਸ ਤਰਾਂ ਦੇ ਹੱਥ ਪੈਰ ਸੁਖਬੀਰ ਬਾਦਲ ਵੱਲੋਂ ਮਾਰੇ ਜਾ ਰਹੇ ਹਨ, ਉਸ ਵਿਚੋਂ ਪੂਰੀ ਤਰ੍ਹਾਂ ਉਹਨਾਂ ਦੀ ਬੌਖਲਾਹਟ ਨਜ਼ਰ ਆ ਰਹੀ ਹੈ।

ਸਰਕਾਰੀਆ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲੇ ਦੀਆਂ ਜਿਨਾਂ ਸਾਈਟਾਂ ’ਤੇ ਸੁਖਬੀਰ ਗਿਆ ਅਤੇ ਜਿੱਥੇ ਜਾ ਕੇ ਉਸ ਨੇ ਇਕ ਵਾਰ ਫੇਰ ਨਾਜਾਇਜ਼ ਮਾਈਨਿੰਗ ਦਾ ਰੌਲਾ ਪਾਇਆ ਹੈ, ਅਸਲ ਵਿਚ ਉਹ ਸਾਰੀਆਂ ਥਾਵਾਂ ਪਿਛਲੀ ਸਰਕਾਰ ਵੇਲੇ ਆਕਸ਼ਨ ਹੋਈਆਂ ਸਨ। ਇਨਾਂ ਥਾਂਵਾਂ ’ਤੇ ਪਿਛਲੇ ਸਮੇਂ ਵਿਚ ਕੁਝ ਲੋਕਾਂ ਨੇ ਗੈਰਕਾਨੂੰਨੀ ਮਾਈਨਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਵਿਭਾਗ ਵੱਲੋਂ ਕਾਰਵਾਈ ਕਰਕੇ ਭਾਰੀ ਜੁਰਮਾਨੇ ਕੀਤੇ ਗਏ ਹਨ। ਇਹੀ ਕਾਰਣ ਹੈ ਕਿ ਮਾਈਨਿੰਗ ਵਾਲੀਆਂ ਅਕਾਲੀਆਂ ਦੀਆਂ ਇਨਾਂ ਪਸੰਦੀਦਾ ਥਾਂਵਾਂ ’ਤੇ ਅੱਜ ਵੀ ਸਿਰਫ ਅਕਾਲੀ ਹੀ ਗਏ।

ਖਣਨ ਮੰਤਰੀ ਨੇ ਕਿਹਾ ਕਿ ਸਾਰੇ ਪੰਜਾਬ ਵਾਸੀਆਂ ਨੂੰ ਪਤਾ ਹੈ ਕਿ ’ਰੇਤ ਮਾਫੀਆ’ ਸ਼ਬਦ ਅਕਾਲੀ-ਭਾਜਪਾ ਸਰਕਾਰ ਦੀ ਹੀ ਦੇਣ ਹੈ। ਜਿੰਨੀਆਂ ਧਾਂਦਲੀ ਪਿਛਲੀ ਸਰਕਾਰ ਨੇ ਕੀਤੀਆਂ ਉਹ ਕਿਸੇ ਤੋਂ ਲੁਕੀਆਂ ਨਹੀਂ ਹਨ। ਬਾਦਲਾਂ ਦੀ ਹਕੂਮਤ ਵੇਲੇ 10 ਸਾਲਾਂ ਦੌਰਾਨ ਮਾਈਨਿੰਗ ਤੋਂ ਸਰਕਾਰੀ ਖਜ਼ਾਨੇ ਨੂੰ ਸਿਰਫ 35 ਤੋਂ 40 ਕਰੋੜ ਰੁਪਏ ਦੇ ਕਰੀਬ ਸਾਲਾਨਾ ਆਮਦਨ ਹੁੰਦੀ ਸੀ। ਮੌਜੂਦਾ ਸਮੇਂ ਇਹ 10 ਗੁਣਾਂ ਦੇ ਲਗਭਗ ਵਧਾ ਦਿੱਤੀ ਗਈ ਹੈ ਅਤੇ ਸਰਕਾਰੀ ਖ਼ਜ਼ਾਨੇ ਨੂੰ ਵੀ ਮੁਨਾਫ਼ਾ ਹੋ ਰਿਹਾ। ਉਨਾਂ ਕਿਹਾ ਕਿ ਅਕਾਲੀਆਂ ਨੇ ਸਿਰਫ ਆਪਣੀਆਂ ਜੇਬਾਂ ਭਰੀਆਂ ਅਤੇ ਗੈਰ ਕਾਨੂੰਨੀ ਮਾਈਨਿੰਗ ਰਾਹੀਂ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ।

ਸਰਕਾਰੀਆ ਨੇ ਕਿਹਾ ਕਿ ਸੁਖਬੀਰ ਨੂੰ ਪਤਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਸਰਕਾਰ ਦੇ ਮੁਕਾਬਲੇ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਮਾਈਨਿੰਗ ਦੇ ਕੰਮ ਵਿਚ ਲਿਆਂਦੀ ਪਾਰਦਰਸ਼ਤਾ ਦਾ ਮੁੱਦਾ ਉੱਭਰੇਗਾ। ਇਸ ਲਈ ਸੁਖਬੀਰ ਆਪਣਾ ਬਚਾ ਕਰਨ ਲਈ ਅਜਿਹੇ ਫਜ਼ੂਲ ਦੌਰੇ ਕਰ ਰਿਹਾ ਹੈ। ਉਨਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲੇ ਦੀਆਂ ਜਿਨਾਂ ਸਾਈਟਾਂ ’ਤੇ ਜਾ ਕੇ ਉਹ ਨਾਜਾਇਜ਼ ਮਾਈਨਿੰਗ ਦਾ ਰੌਲਾ ਪਾ ਰਿਹਾ ਹੈ ਅਸਲ ਵਿਚ ਇਹ ਅਕਾਲੀਆਂ ਦੀ ਹੀ ਦੇਣ ਹੈ। ਜਦਕਿ ਕਾਂਗਰਸ ਸਰਕਾਰ ਨੇ ਤਾਂ ਮਾਈਨਿੰਗ ਦਾ ਠੇਕਾ ਲੈਣ ਵਾਲਿਆਂ ਨੂੰ ਪਹਿਲਾਂ ਹੀ ਚੰਗੀ ਆਮਦਨ ਲਈ ਨੀਤੀਗਤ ਸ਼ਰਤਾਂ ਤੈਅ ਕੀਤੀਆਂ ਹੋਈਆਂ ਹਨ।

ਸੁਖਬਿੰਦਰ ਸਿੰਘ ਸਰਕਾਰੀਆ ਨੇ ਸਪੱਸ਼ਟ ਕੀਤਾ ਹੈ ਕਿ ਜਿਨਾਂ ਖੱਡਾਂ ਬਾਬਤ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਾਸੀਆਂ ਨੂੰ ਗਲਤ ਤੱਥਾਂ ਰਾਹੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਅਕਾਲੀ ਸਰਕਾਰ ਦੇ ਸਮੇਂ ਦੀਆਂ ਹਨ ਜਿਸ ’ਤੇ ਵਿਭਾਗ ਵਲੋਂ ਪਹਿਲਾ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਬਾਬਤ ਮਾਈਨਿੰਗ ਅਫਸਰ, ਹੁਸ਼ਿਆਰਪੁਰ ਵਲੋਂ ਦੱਸਿਆ ਗਿਆ ਕਿ ਜੋ ਮਾਈਨਿੰਗ/ਟੋਏ ਸੁਖਬੀਰ ਸਿੰਘ ਬਾਦਲ ਵੱਲੋਂ ਦਿਖਾਏ ਗਏ ਹਨ, ਉਹ ਸਾਲ 2016 ਤੋਂ ਪਹਿਲਾ ਦੇ ਹਨ, ਜਿਸ ’ਤੇ ਵਿਭਾਗ ਵਲੋਂ ਪਹਿਲਾ ਹੀ ਲੋੜੀਂਦੀ ਕਾਰਵਾਈ ਕੀਤੀ ਜਾ ਚੁੱਕੀ ਹੈ।

ਇਸ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਮਾਈਨਿੰਗ ਵਿਭਾਗ ਦੇ ਇਕ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਜਗਾਂ ਦਾ ਦੌਰਾ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਉਹ ਸਾਈਟਾਂ ਸਾਲ 2008 ਅਤੇ 2011 ਵਿੱਚ ਪੰਜਾਬ ਸਰਕਾਰ ਵਲੋਂ ਆਕਸ਼ਨ ’ਤੇ ਰਹੀਆ ਹਨ। ਇਨਾਂ ਸਾਲਾਂ ਦੌਰਾਨ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਸੀ। ਉਨਾਂ ਦੱਸਿਆ ਕਿ ਵਿਭਾਗ ਵਲੋਂ ਪਿੰਡ ਜੀਵਨਵਾਲ ਦੇ ਵਿੱਚ 14,54,400 ਰੁਪਏ, ਪਿੰਡ ਬਰਿਆਣਾ ’ਚ 40,43,400 ਰੁਪਏ, ਪਿੰਡ ਧਾਮਿਆ ’ਚ 2,30,010 ਰੁਪਏ ਅਤੇ ਪਿੰਡ ਸੰਧਵਾਲ ’ਚ 2,23,350 ਰੁਪਏ ਦੇ ਰਿਕਵਰੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ।

ਇਨਾਂ ਵਿਚੋਂ ਪਿੰਡ ਬਰਿਆਣਾ ਤੋਂ 1,11,990 ਰੁਪਏ, ਪਿੰਡ ਸੰਧਵਾਲ ਤੋਂ 1,92,000 ਰੁਪਏ ਅਤੇ ਪਿੰਡ ਜੀਵਨਵਾਲ ਤੋਂ 3,03,407 ਰੁਪਏ ਦੀ ਰਿਕਵਰੀ ਕਰਕੇ ਸਰਕਾਰੀ ਖਜ਼ਾਨੇ ਵਿੱਚ ਜਮਾਂ ਕਰਵਾ ਦਿੱਤੀ ਗਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੱਟ ਦੇ ਰੌਲੇ ਨੇ ਮੁਕਾ ਦਿੱਤੇ ਇੱਕੋ ਘਰ ਦੇ 4 ਲੋਕ, 3 ਪੀੜ੍ਹੀਆਂ ਦਾ ਹੋਇਆ ਇੱਕੋ ਵੇਲੇ ਕਤਲ

85 ਫੌਜੀਆਂ ਨੂੰ ਲਿਜਾ ਰਹੇ ਜਹਾਜ਼ ਨਾਲ ਹਾਦਸਾ, 17 ਮੌਤਾਂ, ਕੁੱਲ ਸਵਾਰ ਸਨ 93 ਲੋਕ