ਚੰਡੀਗੜ੍ਹ, 15 ਜੂਨ 2021 – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੰਡੀਗੜ੍ਹ ‘ਚ ਸਥਿਤ ਸਿਸਵਾ ਫ਼ਾਰਮ ਹਾਊਸ ਨੂੰ ਜਾਂਦੇ ਰਾਸਤੇ ‘ਤੇ ਮੁੱਖ ਮੰਤਰੀ ਲਾਪਤਾ ਹੋਣ ਦੇ ਬੋਰਡ ਲੱਗੇ ਹਨ। ਜਿਸ ‘ਚ ਇਕ ਜਾਂ ਦੋ ਨਹੀਂ ਸਗੋਂ ਪੂਰੇ 20 ਮਾਮਲਿਆਂ ‘ਚੋਂ ਕੈਪਟਨ ਅਮਰਿੰਦਰ ਦੇ ਲਾਪਤਾ ਹੋਣ ਬਾਰੇ ਦੱਸਿਆ ਗਿਆ ਹੈ।
ਪਰ ਇੱਥੇ ਹੀ ਅੱਜ ਅਕਾਲੀ ਦਲ ਅਤੇ BSP ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਰੋਡ ‘ਤੇ ਕੈਪਟਨ ਅਮਰਿੰਦਰ ਦੇ ਲਾਪਤਾ ਹੋਣ ਦੇ ਪੋਸਟਰ ਲੱਗੇ ਹਨ।

