ਪਟਿਆਲਾ ‘ਚ ਲੱਗੇ ਸਿੱਧੂ ਦੇ ਹੱਕ ‘ਚ ਪੋਸਟਰ

ਪਟਿਆਲਾ 10 ਜੂਨ 2021 – ਪੰਜਾਬ ਵਿੱਚ ਪੋਸਟਰ ਵਾਰ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿੱਚ ਸਿੱਧੂ ਦੇ ਸਮਰਥਕਾਂ ਵੱਲੋਂ ਪੋਸਟਰ ਲਾਏ ਗਏ ਹਨ। ਪੋਸਟਰਾਂ ਵਿੱਚ ਖਾਸ ਗੱਲ ਹੈ ਕਿ ਇਸ ‘ਚ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਨਹੀਂ ਲੱਗੀ।

ਨੌਜਵਾਨ ਸਮਰਥਕਾਂ ਨੇ ਪਟਿਆਲਾ ਸ਼ਹਿਰ ਵਿੱਚ ਸਿੱਧੂ ਦੇ ਹੱਕ ‘ਚ ਵੱਡੇ-ਵੱਡੇ ਫਲੈਕਸ ਬੋਰਡ ਲਗਾ ਕੇ ਦੱਸਿਆ ਕਿ ਸਿੱਧੂ ਦੇ ਨਾਲ ਸਾਰਾ ਪੰਜਾਬ ਖੜ੍ਹਾ ਹੈ। ਨੌਜਵਾਨਾਂ ਨੇ ਸਿੱਧੂ ਜੋੜੇ ਦੀ ਫੋਟੋ ਵਾਲੀਆਂ ਟੀ ਸ਼ਰਟਾ ਵੀ ਪਾਈਆਂ ਹੋਇਆਂ ਸਨ। ਨੌਜਵਾਨ ਆਗੂ ਸੈਂਰੀ ਰਿਆੜ ਨੇ ਦੱਸਿਆ ਕਿ ਅਸੀਂ ਸਾਰੇ ਪੰਜਾਬ ਵਿੱਚ ਬੂਟੇ ਲਾ ਰਹੇ ਹਾਂ ਤੇ ਨੌਜਵਾਨਾਂ ਨੂੰ ਸਿੱਧੂ ਦੇ ਹੱਕ ਵਿੱਚ ਲਾਮਬੰਦ ਕਰਾਂਗੇ।

ਇਸ ਤੋਂ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ‘ਸੀ ਸਿੱਧੂ ਦੇ ਖਿਲਾਫ ਲਾਪਤਾ ਹੋਣ ਦੇ ਵੀ ਪੋਸਟਰ ਲਾਏ ਗਏ ਸਨ ਅਤੇ ਉਸ ਨਾਲ ਮਿਲਾਉਣ ਵਾਲੇ ਲਈ ਇਨਾਮ ਵੀ ਰੱਖਿਆ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਨੇ ਦਿੱਤਾ ਅਸਤੀਫ਼ਾ, ਪੜ੍ਹੋ ਕਿਉਂ ?

ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੇ ਮੁੱਕੇਬਾਜ਼ ਡਿੰਗਕੋ ਸਿੰਘ ਦਾ ਦੇਹਾਂਤ