ਅੰਮ੍ਰਿਤਸਰ, 2 ਜੂਨ 2021 – ਭਾਵੇਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇੰਨੀ ਦਿਨੀਂ ਦਿੱਲੀ ਵਿਚ ਕਾਂਗਰਸ ਹਾਈਕਮਾਨ ਨਾਲ ਮੀਟਿੰਗਾਂ ਕਰ ਰਹੇ ਹਨ ਪਰ ਇੱਥੇ ਉਨ੍ਹਾਂ ਦੇ ਵਿਧਾਨ ਸਭਾਈ ਹਲਕੇ ਪੂਰਬੀ ਜਿੱਥੋਂ ਉਹ ਵਿਧਾਇਕ ਵਜੋਂ ਪ੍ਰਤੀਨਿਧਤਾ ਕਰਦੇ ਹਨ, ਉੱਥੇ ਕੁਝ ਲੋਕਾਂ ਵਲੋਂ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਸ਼ਹਿਰ ‘ਚ ਲਗਾ ਦਿੱਤੇ ਗਏ ਹਨ।
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ ਸੀ ਅਤੇ ਅੱਜ ਇਸੇ ਹਲਕੇ ‘ਚ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਹਨ। ਇਨ੍ਹਾਂ ਪੋਸਟਰ ’ਤੇ ਸਿੱਧੂ ਦੀ ਗੁੰਮਸ਼ੁਦਾ ਦੀ ਤਲਾਸ਼ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਲੱਭਣ ਵਾਲੇ ਨੂੰ 50,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਇਹ ਪੋਸਟਰ ਜੌੜਾ ਫਾਟਕ ਨੇੜੇ ਸਥਿਤ ਰਸੂਲਪੁਰ ਕਲਰ ‘ਚ ਇਕ ਸੰਸਥਾ ਵੱਲੋਂ ਲਗਾਏ ਗਏ ਹਨ।