ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਪਤੀ ਪ੍ਰਿੰਸ ਫਿਲਿਪ ਦਾ ਦੇਹਾਂਤ

ਲੰਡਨ, 10 ਅਪ੍ਰੈਲ 2021 – ਬਰਤਾਨੀਆ ਦੇ ਰਾਜਕੁਮਾਰ ਫਿਲਿਪ ਦਾ ਸ਼ੁੱਕਰਵਾਰ ਦੇ ਦਿਨ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਸ ਸੰਬੰਧੀ ਬਕਿੰਘਮ ਪੈਲੇਸ ਨੇ ਐਲਾਨ ਕੀਤਾ ਹੈ ਕਿ ਐਡੀਨਬਰਾ ਦੇ ਡਿਊਕ ਆਫ ਪ੍ਰਿੰਸ ਫਿਲਿਪ ਦੀ 99 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਇਸ ਓਂ ਬਿਨਾਂ ਦ ਰਾਇਲ ਫੈਮਿਲੀ ਨੇ ਟਵੀਟ ਵੀ ਕੀਤਾ ਕਿ ਉਨ੍ਹਾਂ ਨੇ ਵਿੰਡਸਰ ਕਾਸਲ ਵਿਖੇ ਆਖਰੀ ਸਾਹ ਲਏ। ਪ੍ਰਿੰਸ ਫਿਲਿਪ ਦਾ ਜਨਮ 10 ਜੂਨ 1921 ਨੂੰ ਯੂਨਾਨ ਦੇ ਟਾਪੂ ਕੋਰਫੂ ਵਿਖੇ ਹੋਇਆ ਸੀ। ਪ੍ਰਿੰਸ ਜੂਨ ਵਿੱਚ ਆਪਣੇ 100 ਵੇਂ ਜਨਮਦਿਨ ਤੋਂ ਸਿਰਫ ਦੋ ਮਹੀਨੇ ਹੀ ਦੂਰ ਸਨ।

ਫਰਵਰੀ ਮਹੀਨੇ ਵਿੱਚ ਪ੍ਰਿੰਸ ਫਿਲਿਪ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਥੇ ਉਸ ਦਾ ਲਾਗ ਅਤੇ ਦਿਲ ਦੀ ਬਿਮਾਰੀ ਦਾ ਇਲਾਜ ਕੀਤਾ ਗਿਆ। ਬਾਅਦ ਵਿੱਚ ਮਾਰਚ ਮਹੀਨੇ ਵਿੱਚ ਮਹਾਰਾਣੀ ਐਲਿਜ਼ਾਬੈਥ II ਦੇ ਪਤੀ ਪ੍ਰਿੰਸ ਫਿਲਿਪ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੀਡੀਓ: ਰੰਗੇ ਹੱਥੀਂ ਫੜ੍ਹੀ ਗਈ ਕਣਕ ਦੀ ਕਾਲਾਬਾਜ਼ਾਰੀ !

ਆਰ ਐਸ ਐਸ ਮੁਖੀ ਮੋਹਨ ਭਾਗਵਤ ਨੂੰ ਹੋਇਆ ਕੋਰੋਨਾ