ਪੰਜਾਬ ਸਰਕਾਰ ਵੱਲੋਂ ਦੋ ਆਈ.ਏ.ਐਸ. ਅਤੇ ਇੱਕ ਪੀ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ, 26 ਮਈ 2021 – ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਦੋ ਆਈ.ਏ.ਐਸ. ਅਤੇ ਇੱਕ ਪੀ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਮਨਵੇਸ਼ ਸਿੰਘ ਸਿੱਧੂ ਆਈ.ਏ.ਐਸ. ਨੂੰ ਸਕੱਤਰ ਮਾਲ, ਮੁੜਵਸੇਬਾ ਅਤੇ ਵਾਧੂ ਚਾਰਜ ਵਜੋਂ ਕਮਿਸ਼ਨਰ ਰੂਪਨਗਰ ਡਵੀਜ਼ਨ, ਰੂਪਨਗਰ ਤਾਇਨਾਤ ਕੀਤਾ ਗਿਆ ਹੈ ਜਦਕਿ ਸ੍ਰੀਮਤੀ ਗੁਰਪ੍ਰੀਤ ਕੌਰ ਸੱਪਰਾ ਆਈ.ਏ.ਐਸ. ਨੂੰ ਸਕੱਤਰ ਵਿੱਤ ਅਤੇ ਵਾਧੂ ਚਾਰਜ ਵਜੋਂ ਕਮਿਸ਼ਨਰ ਜਲੰਧਰ ਡਵੀਜਨ ਜਲੰਧਰ ਲਗਾਇਆ ਗਿਆ ਹੈ।

ਬੁਲਾਰੇ ਅਨੁਸਾਰ ਅਨਮਜੋਤ ਕੌਰ ਪੀ.ਸੀ.ਐਸ. ਨੂੰ ਸਬਡਵੀਜਨਲ ਮੈਜਿਸਟਰੇਟ ਖਡੂਰ ਸਾਹਿਬ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਰੋਹਿਤ ਕੁਮਾਰ ਪੀ.ਸੀ.ਐਸ. ਨੂੰ ਪੰਜਾਬ ਸਰਕਾਰ ਵੱਲੋਂ ਆਪਣੀ ਡਿਊਟੀ ਤੋਂ ਰਲੀਵ ਕਰ ਦਿੱਤਾ ਗਿਆ ਹੈ ਅਤੇ ਉਨਾਂ ਦੀ ਸੇਵਾਵਾਂ ਡੈਪੂਟੇਸ਼ਨ ’ਤੇ ਨਿਯੁਕਤੀ ਲਈ ਚੰਡੀਗੜ ਪ੍ਰਸ਼ਾਸਨ ਦੇ ਡਿਸਪੋਜਲ ’ਤੇ ਰੱਖੀਆਂ ਗਈਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ਪੁਲਿਸ ਨੇ ਯੂਟਿਊਬਰ ਨੂੰ ਕੀਤਾ ਗ੍ਰਿਫਤਾਰ, ਪੜ੍ਹੋ ਕੀ ਹੈ ਮਾਮਲਾ ?

ਪੰਜਾਬ ਸਰਕਾਰ ਨੇ ਮੋਦੀ ਦੀ ਫੋਟੋ ਕੋਵਿਡ ਵੈਕਸੀਨ ਦੇ ਸਰਟੀਫਿਕੇਟ ਤੋਂ ਹਟਾਈ