ਨਵੀਂ ਦਿੱਲੀ, 12 ਦਸੰਬਰ 2020 – ਕਿਸਾਨੀ ਸੰਘਰਸ਼ ‘ਚ ਸ਼ਾਮਿਲ ਹੋਏ ਹੁਣ ਤੱਕ 11 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਤੇ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਮੋਦੀ ਸਰਕਾਰ ‘ਤੇ ਤੰਜ ਕਸਿਆ ਅਤੇ ਕਿਹਾ ਕਿ ‘ਸਾਡੇ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹੋਰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ?’
ਹੁਣ ਤੱਕ ਜਿਨ੍ਹਾਂ ਕਿਸਾਨਾਂ ਦੀ ਮੌਤ ਹੋਈ ਹੈ ਉਨ੍ਹਾਂ ਦੇ ਨਾਲ ਤੰਨਾ ਸਿੰਘ, ਜਨਕਰਾਜ, ਗੱਜਨ ਸਿੰਘ, ਗੁਰਜੰਟ ਸਿੰਘ, ਲਖਬੀਰ ਸਿੰਘ, ਸੁਰੇਂਦਰ ਸਿੰਘ, ਮੇਵਾ ਸਿੰਘ, ਰਾਮਮੇਹਰ, ਅਜੈ ਕੁਮਾਰ, ਕਿਤਾਬ ਸਿੰਘ ਅਤੇ ਕ੍ਰਿਸ਼ਨਾ ਲਾਲ ਗੁਪਤਾ ਹਨ। ਇਹ ਕਿਸਾਨ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਦੇ ਵਸਨੀਕ ਸਨ।